For the best experience, open
https://m.punjabitribuneonline.com
on your mobile browser.
Advertisement

ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਸਮਾਪਤ

07:23 AM Sep 05, 2024 IST
ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਸਮਾਪਤ
ਜੇਤੂ ਵਿਦਿਆਰਥੀ ਪ੍ਰਬੰਧਕਾਂ ਅਤੇ ਹੋਰ ਸ਼ਖ਼ਸੀਅਤਾਂ ਨਾਲ।
Advertisement

ਸ੍ਰੀ ਆਨੰਦਪੁਰ ਸਾਹਿਬ: ਇੱਥੋਂ ਦੀ ਸ੍ਰੀ ਦਸ਼ਮੇਸ਼ ਮਾਰਸ਼ਲ ਆਰਟ ਅਤੇ ਸਪੋਰਟਸ ਅਕੈਡਮੀ ਵਿੱਚ ਚੱਲ ਰਹੀਆਂ ਤਿੰਨ ਰੋਜ਼ਾ ਬਲਾਕ ਪੱਧਰੀ ਖੇਡਾਂ ਸਮਾਪਤ ਹੋ ਗਈਆਂ। ਇਨਾਮਾਂ ਦੀ ਵੰਡ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਉੱਪ ਮੰਡਲ ਮੈਜਿਸਟ੍ਰੇਟ ਰਾਜਪਾਲ ਸਿੰਘ ਸੋਖੋਂ ਤੋਂ ਇਲਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਮਾਤਾ ਬਲਵਿੰਦਰ ਕੌਰ ਬੈਂਸ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਪੁੱਜੇ। ਦੱਸਣਯੋਗ ਹੈ ਕਿ ਕਬੱਡੀ ਨੈਸ਼ਨਲ ਸਟਾਈਲ-14 ਲੜਕਿਆਂ ਵਿੱਚ ਭਲਾਣ ਨੇ ਪਹਿਲਾ ਅਤੇ ਲੜਕੀਆਂ ਵਿੱਚ ਕੀਰਤਪੁਰ ਸਾਹਿਬ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ। ਵਾਲੀਬਾਲ-14 ਸਾਲ ਲੜਕੇ ਅਤੇ ਲੜਕੀਆਂ ਵਿੱਚ ਮਟੌਰ ਨੇ ਪਹਿਲਾ, 17 ਸਾਲ ਵਰਗ ਲੜਕੀਆਂ ਵਿੱਚ ਲੋਧੀਪੁਰ ਨੇ ਪਹਿਲਾ ਤੇ ਲੜਕਿਆਂ ’ਚ ਛੋਟੇਵਾਲ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 21 ਤੋਂ 30 ਲੜਕੇ ਵਿੱਚ ਰਾਪੁਰ ਨੇ ਪਹਿਲਾ, ਫੁਟਬਾਲ-21 ਸਾਲ ਲੜਕੇ ’ਚ ਮਾਰਸ਼ਲ ਅਕੈਡਮੀ ਨੇ ਪਹਿਲਾ ਸਥਾਨ ਲਿਆ। ਇਸੇ ਤਰ੍ਹਾਂ 51 ਤੋਂ 60 ਸਾਲ 100 ਮੀਟਰ ਦੌੜ (ਮਰਦ) ’ਚ ਬਲਤੇਜ ਸਿੰਘ ਜੇਤੂ ਰਿਹਾ। -ਪੱਤਰ ਪ੍ਰੇਰਕ

Advertisement
Advertisement
Author Image

Advertisement