ਨਦੀ ’ਚ ਡੁੱਬਦੇ ਬੱਚੇ ਨੂੰ ਬਚਾਉਂਦੇ ਤਿੰਨ ਕਾਂਵੜੀਏ ਰੁੜ੍ਹੇ
07:31 AM Jul 16, 2023 IST
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਮਾਰਕੰਡਾ ਨਦੀ ਵਿੱਚ ਡੁੱਬ ਰਹੇ ਬੱਚੇ ਨੂੰ ਬਚਾਉਣ ਲਈ ਪੰਜ ਕਾਂਵੜੀਆਂ ਨੇ ਛਾਲ ਮਾਰ ਦਿੱਤੀ, ਜਨਿ੍ਹਾਂ ’ਚੋਂ ਦੋ ਕਾਂਵੜੀਏ ਤੈਰ ਕੇ ਬੱਚੇ ਸਣੇ ਨਦੀ ’ਚੋਂ ਬਾਹਰ ਆ ਗਏ ਪਰ ਤਿੰਨ ਕਾਂਵੜੀਏ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਏ। ਇਸ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ। ਡੀਐੱਸਪੀ ਰਣਧੀਰ ਸਿੰਘ, ਥਾਣਾ ਇੰਚਾਰਜ ਰਾਜ ਪਾਲ ਤੇ ਵਿਧਾਇਕ ਰਾਮ ਕਰਨ ਕਾਲਾ ਗੋਤਾਖੋਰਾਂ ਦੀ ਟੀਮ ਸਣੇ ਮੌਕੇ ’ਤੇ ਪੁੱਜੇ। ਰਮਨ ਵਾਸੀ, ਅਜੀਤ, ਗੁਰੀ ਮਿੱਡੂ, ਰਾਜੇਸ਼ ਤੇ ਗੁਰਪ੍ਰੀਤ ਵਾਸੀ ਪਿੰਡ ਸੁਲਖਣੀ ਹਰਿਦੁਆਰ ਤੋਂ ਕਾਂਵੜ ਲੈ ਕੇ 10 ਜੁਲਾਈ ਤੋਂ ਮਾਰਕੰਡਾ ਮੰਦਿਰ ਵਿੱਚ ਠਹਿਰੇ ਹੋਏ ਸਨ। ਉਹ ਮਾਰਕੰਡਾ ਪਾਰਕ ਵਿਚ ਬੈਠੇ ਸਨ ਤਾਂ ਇਸ ਮੌਕੇ ਉਨ੍ਹਾਂ ਦੇਖਿਆ ਇਕ ਬੱਚਾ ਨਦੀ ਵਿਚ ਡੁੱਬ ਰਿਹਾ ਹੈ, ਜਿਸ ਨੂੰ ਬਚਾਉਣ ਲਈ ਉਨ੍ਹਾਂ ਪੰਜਾਂ ਨੇ ਹੀ ਨਦੀ ਵਿਚ ਛਾਲ ਮਾਰ ਦਿੱਤੀ। ਰਾਜੇਸ਼ ਤੇ ਗੁਰਪ੍ਰੀਤ ਤਾਂ ਬੱਚੇ ਨੂੰ ਲੈ ਕੇ ਬਾਹਰ ਆ ਗਏ ਪਰ ਰਮਨ, ਅਜੀਤ ਤੇ ਗੁਰੀ ਮਿੱਡੂ ਪਾਣੀ ਦੇ ਵਹਾਅ ਵਿਚ ਹੀ ਰੁੜ੍ਹ ਗਏ।
Advertisement
Advertisement