ਦਿੱਲੀ ਵਿੱਚ ਤਾਜ ਐਕਸਪ੍ਰੈੱਸ ਦੇ ਤਿੰਨ ਡੱਬਿਆਂ ਨੂੰ ਅੱਗ ਲੱਗੀ
08:27 AM Jun 04, 2024 IST
ਨਵੀਂ ਦਿੱਲੀ:
Advertisement
ਦਿੱਲੀ ਤੋਂ ਝਾਂਸੀ ਜਾ ਰਹੀ ਤਾਜ ਐਕਸਪ੍ਰੈਸ ਦੇ ਤਿੰਨ ਡੱਬਿਆਂ ਨੂੰ ਦੱਖਣੀ-ਦਿੱਲੀ ਦੇ ਸਰਿਤਾ ਵਿਹਾਰ ਖੇਤਰ ਵਿੱਚ ਅੱਜ ਅੱਗ ਲੱਗ ਗਈ। ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਯਾਤਰੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਰੇਲ ਗੱਡੀ ਤਿੰਨ ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲੀ ਸੀ। ਅੱਗ ਲੱਗਣ ਦੀ ਘਟਨਾ ਓਖਲਾ ਅਤੇ ਤੁਗਲਕਾਬਾਦ ਰੇਲਵੇ ਸਟੇਸ਼ਨ ਦੌਰਾਨ ਵਾਪਰੀ। ਅੱਠ ਅੱਗ ਬੁਝਾਊ ਗੱਡੀਆਂ ਦੇ ਅਮਲੇ ਨੇ ਸ਼ਾਮ ਪੌਣੇ ਛੇ ਵਜੇ ਅੱਗ ’ਤੇ ਕਾਬੂ ਪਾ ਲਿਆ। ਪੁਲੀਸ ਨੇ ਦੱਸਿਆ ਕਿ ਡੀ3 ਅਤੇ ਡੀ4 ਡੱਬੇ ਪੂਰੀ ਤਰ੍ਹਾਂ ਨਸ਼ਟ ਹੋ ਗਏ ਜਦੋਕਿ ਡੀ2 ਦਾ ਘੱਟ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਘਟਨਾ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। -ਪੀਟੀਆਈ
Advertisement
Advertisement
Related News
Advertisement