ਦਿੱਲੀ ਦੇ ਤੁਗਲਕਾਬਾਦ ਤੇ ਓਖਲਾ ਦਰਮਿਆਨ ਤਾਜ ਐਕਸਪ੍ਰੈਸ ਦੇ ਤਿੰਨ ਡੱਬਿਆਂ ਨੂੰ ਅੱਗ ਲੱਗੀ; ਜਾਨੀ ਨੁਕਸਾਨ ਤੋਂ ਬਚਾਅ
06:29 PM Jun 03, 2024 IST
ਨਵੀਂ ਦਿੱਲੀ, 3 ਜੂਨ
ਦਿੱਲੀ ਦੇ ਤੁਗਲਕਾਬਾਦ ਦੇ ਓਖਲਾ ਦਰਮਿਆਨ ਤਾਜ ਐਕਸਪ੍ਰੈਸ ਰੇਲ ਗੱਡੀ ਦੇ ਤਿੰਨ ਡੱਬਿਆਂ ਨੂੰ ਅੱਜ ਅੱਗ ਲੱਗ ਗਈ ਜਿਸ ਤੋਂ ਬਾਅਦ ਰੇਲ ਗੱਡੀ ਰੋਕ ਦਿੱਤੀ ਗਈ ਪਰ ਇਸ ਘਟਨਾ ਵਿਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਉੱਤਰੀ ਰੇਲਵੇ ਦੇ ਸੀਆਰਪੀਓ ਨੇ ਦੱਸਿਆ ਕਿ ਅੱਗ ਦੀ ਘਟਨਾ ਤੋਂ ਬਾਅਦ ਸਾਰੇ ਯਾਤਰੀ ਸੁਰੱਖਿਅਤ ਹਨ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਭੇਜੀਆਂ ਗਈਆਂ ਹਨ ਤੇ ਇਸ ਮਾਮਲੇ ਦੀ ਰੇਲਵੇ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੇ ਵੇਰਵੇ ਉਡੀਕੇ ਜਾ ਰਹੇ ਹਨ।
Advertisement
Advertisement