ਸੀਆਈਏ ਸਟਾਫ਼ ਦੇ ਤਿੰਨ ਮੁਲਾਜ਼ਮ ਮੁਅੱਤਲ; ਇੰਚਾਰਜ ਲਾਈਨ ਹਾਜ਼ਰ
08:48 AM Aug 11, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 10 ਅਗਸਤ
ਬਠਿੰਡਾ ਦੇ ਐੱਸਐੱਸਪੀ ਅਵਨੀਤ ਕੌਂਡਲ ਨੇ ਸੀਆਈਏ ਸਟਾਫ-1 ਬਠਿੰਡਾ ਦੇ ਤਿੰਨ ਮੁਲਾਜ਼ਮਾਂ ਨੂੰ ਮੁਅੱਤਲ ਜਦਕਿ ਸਟਾਫ਼ ਇੰਚਾਰਜ ਨੂੰ ਲਾਈਨ ਹਾਜ਼ਰ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਨਸ਼ਿਆਂ ਨਾਲ ਨਜਿੱਠਣ ਲਈ ਬਠਿੰਡਾ ਪੁਲੀਸ ਨੂੰ ਕੁਝ ਕੰਮ ਦਿੱਤੇ ਗਏ ਸਨ ਪਰ ਸੀਆਈਏ ਸਟਾਫ਼ ਦੇ ਸਹਾਇਕ ਸਬ-ਇੰਸਪੈਕਟਰ ਤੇ ਦੋ ਸੀਨੀਅਰ ਕਾਂਸਟੇਬਲਾਂ ਵੱਲੋਂ ਡਿਊਟੀ ’ਚ ਵਰਤੀ ਗਈ ਅਣਗਹਿਲੀ ਕਾਰਨ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ। ਜਾਣਕਾਰੀ ਅਨੁਸਾਰ ਏਐੱਸਆਈ ਹਰਿੰਦਰ ਸਿੰਘ ਅਤੇ ਦੋ ਸੀਨੀਅਰ ਕਾਂਸਟੇਬਲਾਂ ਲਖਬੀਰ ਸਿੰਘ ਤੇ ਅਮਰੀਕ ਸਿੰਘ ਨੂੰ ਮੁਅੱਤਲ ਕਰ ਕੇ ਵਿਭਾਗੀ ਕਾਰਵਾਈ ਕਰਨ ਦੇ ਹੁਕਮ ਕੀਤੇ ਗਏ ਹਨ ਜਦਕਿ ਸੀਆਈਏ ਇੰਚਾਰਜ ਜਸਵਿੰਦਰ ਸਿੰਘ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।
Advertisement
Advertisement