For the best experience, open
https://m.punjabitribuneonline.com
on your mobile browser.
Advertisement

ਬਾਲ ਮਜ਼ਦੂਰੀ ਕਰਦੇ ਤਿੰਨ ਬੱਚੇ ਛੁਡਵਾਏ

08:42 AM Apr 18, 2024 IST
ਬਾਲ ਮਜ਼ਦੂਰੀ ਕਰਦੇ ਤਿੰਨ ਬੱਚੇ ਛੁਡਵਾਏ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 17 ਅਪਰੈਲ
ਇੱਥੇ ਲੇਬਰ ਵਿਭਾਗ ਦੀ ਟੀਮ ਛਾਪੇਮਾਰੀ ਕਰਕੇ ਦੋ ਦੁਕਾਨਾਂ ਵਿਚ ਮਜ਼ਦੂਰੀ ਕਰਦੇ ਤਿੰਨ ਬੱਚਿਆਂ ਨੂੰ ਛੁਡਵਾ ਕੇ ਆਪਣੇ ਨਾਲ ਲੈ ਗਈ। ਬੱਚਿਆਂ ਦੀ ਮੈਡੀਕਲ ਜਾਂਚ ਉਪਰੰਤ ਉਨ੍ਹਾਂ ਨੂੰ ਲੁਧਿਆਣਾ ਵਿੱਚ ਚਿਲਡਰਨ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਾਣਕਾਰੀ ਅਨੁਸਾਰ ਇਥੋਂ ਦੇ ਲਲਹੇੜੀ ਚੌਕ ’ਤੇ ਨੇੜੇ ਛੋਲੇ ਭਟੂਰੇ ਦੀ ਦੁਕਾਨ ਅਤੇ ਮਠਿਆਈ ਦੀ ਦੁਕਾਨ ’ਤੇ ਲੰਬੇ ਸਮੇਂ ਤੋਂ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਸੀ। ਇਸ ਸਬੰਧੀ ਲੇਬਰ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਜਿਸ ਉਪਰੰਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਸ਼ਮੀ ਨੇ ਟੀਮ ਭੇਜ ਕੇ ਛਾਪੇਮਾਰੀ ਕਰਵਾਈ। ਛੋਲੇ ਭਟੂਰੇ ਦੀ ਦੁਕਾਨ ਤੋਂ ਇਕ ਬੱਚਾ ਤੇ ਮਠਿਆਈਆਂ ਦੀ ਦੁਕਾਨ ਤੋਂ ਦੋ ਬੱਚੇ ਛੱਡੇ ਗਏ। ਅਫ਼ਸਰ ਰਸ਼ਮੀ ਨੇ ਕਿਹਾ ਕਿ ਤਿੰਨਾਂ ਬੱਚਿਆਂ ਦੇ ਮਾਪੇ ਵਿਭਾਗ ਵਿਚ ਨਹੀਂ ਆਏ ਜਿਸ ਕਾਰਨ ਉਨ੍ਹਾਂ ਨੂੰ ਚਿਲਡਰਨ ਕਮੇਟੀ ਸਾਹਮਣੇ ਪੇਸ਼ ਕਰਕੇ ਬਾਲ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਕਾਊਂਸਲਿੰਗ ਕੀਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×