ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾੜੇ ’ਚ ਅੱਗ ਲੱਗਣ ਕਾਰਨ ਤਿੰਨ ਪਸ਼ੂ ਮਰੇ

08:34 AM Aug 17, 2024 IST
ਪਿੰਡ ਇਬਰਾਹੀਮਪੁਰ ’ਚ ਕਿਸਾਨ ਦੇ ਵਾੜੇ ਨੂੰ ਲੱਗੀ ਅੱਗ।

ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 16 ਅਗਸਤ
ਇੱਥੋਂ ਦੇ ਨਜ਼ਦੀਕੀ ਪਿੰਡ ਇਬਰਾਹੀਮ ਪੁਰ (ਬਗਵਾਈਂ) ਵਿੱਚ ਵਾੜੇ ’ਚ ਅੱਗ ਲੱਗਣ ਕਾਰਨ ਤਿੰਨ ਪਸ਼ੂ ਮਾਰੇ ਗਏ ਅਤੇ ਤੂੜੀ ਵੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਪੀੜਤ ਕਿਸਾਨ ਹਰੀ ਸਿੰਘ ਵਾਸੀ ਇਬਰਾਹੀਮਪੁਰ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਦੋ ਵਜੇ ਗੁਆਂਢੀ ਨੇ ਫੋਨ ਕਰਕੇ ਵਾੜੇ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ। ਪਿੰਡ ਵਾਸੀਆਂ ਰਲਕੇ ਅੱਗ ਬੁਝਾਉਣ ਦੇ ਯਤਨ ਕੀਤੇ ਪਰ ਅੱਗ ’ਤੇ ਕਾਬੂ ਨਹੀਂ ਪੈ ਰਿਹਾ ਸੀ। ਇਸ ਤੇ ਅੱਗ ਬੁਝਾਊ ਗੱਡੀਆਂ ਨੂੰ ਵੀ ਸੱਦਿਆ ਗਿਆ ਪਰ ਕਾਫੀ ਸਮੇਂ ਬਾਅਦ ਗੜ੍ਹਸ਼ੰਕਰ ਤੋਂ ਹੀ ਗੱਡੀ ਪਹੁੰਚੀ ਅਤੇ ਅੱਗ ਬੁਝਾਈ। ਹਰੀ ਸਿੰਘ ਅਨੁਸਾਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਉਸਦੀਆਂ ਦੋ ਦੁਧਾਰੂ ਗਾਵਾਂ ਇੱਕ ਛੋਟਾ ਵੱਛਾ ਮਾਰੇ ਗਏ ਜਿਨ੍ਹਾਂ ’ਚ ਇੱਕ ਸੱਜਰ ਸੂਈ ਗਾਂ ਵੀ ਸੀ। ਅੱਗ ਕਾਰਨ ਬਾਕੀ ਦੋ ਹੋਰ ਚੰਗੀ ਨਸਲ ਦੀਆਂ ਦੋ ਮੱਝਾਂ ਵੀ ਝੁਲਸ ਗਈਆਂ। ਅੱਗ ਦੀ ਲਪੇਟ ਚ ਆਉਣ ਕਾਰਨ ਤੂੜੀ ਵਾਲਾ ਕਮਰਾ ਤੇ ਸਾਰੀ ਤੂੜੀ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਉਸਨੇ ਦੱਸਿਆ ਕਿ ਪੰਜ ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਇਸ ਲਈ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

Advertisement

Advertisement