For the best experience, open
https://m.punjabitribuneonline.com
on your mobile browser.
Advertisement

ਵਾੜੇ ’ਚ ਅੱਗ ਲੱਗਣ ਕਾਰਨ ਤਿੰਨ ਪਸ਼ੂ ਮਰੇ

08:34 AM Aug 17, 2024 IST
ਵਾੜੇ ’ਚ ਅੱਗ ਲੱਗਣ ਕਾਰਨ ਤਿੰਨ ਪਸ਼ੂ ਮਰੇ
ਪਿੰਡ ਇਬਰਾਹੀਮਪੁਰ ’ਚ ਕਿਸਾਨ ਦੇ ਵਾੜੇ ਨੂੰ ਲੱਗੀ ਅੱਗ।
Advertisement

ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 16 ਅਗਸਤ
ਇੱਥੋਂ ਦੇ ਨਜ਼ਦੀਕੀ ਪਿੰਡ ਇਬਰਾਹੀਮ ਪੁਰ (ਬਗਵਾਈਂ) ਵਿੱਚ ਵਾੜੇ ’ਚ ਅੱਗ ਲੱਗਣ ਕਾਰਨ ਤਿੰਨ ਪਸ਼ੂ ਮਾਰੇ ਗਏ ਅਤੇ ਤੂੜੀ ਵੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਪੀੜਤ ਕਿਸਾਨ ਹਰੀ ਸਿੰਘ ਵਾਸੀ ਇਬਰਾਹੀਮਪੁਰ ਨੇ ਦੱਸਿਆ ਕਿ ਲੰਘੀ ਰਾਤ ਕਰੀਬ ਦੋ ਵਜੇ ਗੁਆਂਢੀ ਨੇ ਫੋਨ ਕਰਕੇ ਵਾੜੇ ਵਿੱਚ ਅੱਗ ਲੱਗਣ ਦੀ ਸੂਚਨਾ ਦਿੱਤੀ। ਪਿੰਡ ਵਾਸੀਆਂ ਰਲਕੇ ਅੱਗ ਬੁਝਾਉਣ ਦੇ ਯਤਨ ਕੀਤੇ ਪਰ ਅੱਗ ’ਤੇ ਕਾਬੂ ਨਹੀਂ ਪੈ ਰਿਹਾ ਸੀ। ਇਸ +ਤੇ ਅੱਗ ਬੁਝਾਊ ਗੱਡੀਆਂ ਨੂੰ ਵੀ ਸੱਦਿਆ ਗਿਆ ਪਰ ਕਾਫੀ ਸਮੇਂ ਬਾਅਦ ਗੜ੍ਹਸ਼ੰਕਰ ਤੋਂ ਹੀ ਗੱਡੀ ਪਹੁੰਚੀ ਅਤੇ ਅੱਗ ਬੁਝਾਈ। ਹਰੀ ਸਿੰਘ ਅਨੁਸਾਰ ਅੱਗ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਉਸਦੀਆਂ ਦੋ ਦੁਧਾਰੂ ਗਾਵਾਂ ਇੱਕ ਛੋਟਾ ਵੱਛਾ ਮਾਰੇ ਗਏ ਜਿਨ੍ਹਾਂ ’ਚ ਇੱਕ ਸੱਜਰ ਸੂਈ ਗਾਂ ਵੀ ਸੀ। ਅੱਗ ਕਾਰਨ ਬਾਕੀ ਦੋ ਹੋਰ ਚੰਗੀ ਨਸਲ ਦੀਆਂ ਦੋ ਮੱਝਾਂ ਵੀ ਝੁਲਸ ਗਈਆਂ। ਅੱਗ ਦੀ ਲਪੇਟ ਚ ਆਉਣ ਕਾਰਨ ਤੂੜੀ ਵਾਲਾ ਕਮਰਾ ਤੇ ਸਾਰੀ ਤੂੜੀ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਉਸਨੇ ਦੱਸਿਆ ਕਿ ਪੰਜ ਲੱਖ ਦੇ ਕਰੀਬ ਨੁਕਸਾਨ ਹੋ ਗਿਆ। ਇਸ ਲਈ ਪੀੜਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।

Advertisement

Advertisement
Advertisement
Author Image

sukhwinder singh

View all posts

Advertisement