ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰੀਦਾਬਾਦ ਵਿੱਚ ਸਾਈਬਰ ਠੱਗੀ ਦੇ ਤਿੰਨ ਮਾਮਲੇ ਦਰਜ

08:51 AM Jul 24, 2024 IST

ਪੱਤਰ‌ ਪ੍ਰੇਰਕ
ਫਰੀਦਾਬਾਦ, 23 ਜੁਲਾਈ
ਪੁਲੀਸ ਨੇ ਸਾਈਬਰ ਧੋਖਾਧੜੀ ਦੇ ਦੋਸ਼ ਹੇਠ ਤਿੰਨ ਕੇਸ ਦਰਜ ਕੀਤੇ ਹਨ। ਪਹਿਲੇ ਮਾਮਲੇ ਵਿੱਚ ਇੱਕ ਲੜਕੀ ਦੇ ਮੋਬਾਈਲ ਨੂੰ ਹੈਕ ਕਰ ਕੇ ਉਸ ਨਾਲ 17 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ। ਸਾਈਬਰ ਥਾਣੇ ਵਿੱਚ ਦਿੱਤੀ ਗਈ ਸ਼ਿਕਾਇਤ ਵਿੱਚ ਸੈਕਟਰ-28 ਦੀ ਰਹਿਣ ਵਾਲੀ ਰੇਚਲ ਨੇ ਦੱਸਿਆ ਕਿ ਉਸ ਨੂੰ 22 ਜੂਨ ਨੂੰ ਇੱਕ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣਾ ਨਾਂ ਅਭਿਸ਼ੇਕ ਦੱਸਿਆ ਅਤੇ ਕਿਹਾ ਕਿ ਉਹ ਕੋਰੀਅਰ ਕੰਪਨੀ ’ਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਰੇਚਲ ਦੇ ਨਾਂ ’ਤੇ ਇਰਾਨ ਤੋਂ ਪਾਰਸਲ ਆਇਆ ਹੈ। ਇਸ ਵਿੱਚ 24 ਗ੍ਰਾਮ ਐੱਮਡੀਐੱਮਏ ਨਾਂ ਦੀ ਦਵਾਈ ਹੈ ਤੇ ਉਸ ਦਾ ਮੋਬਾਈਲ ਨੰਬਰ ਵੀ ਲਿਖਿਆ ਹੋਇਆ ਹੈ। ਅਭਿਸ਼ੇਕ ਨੇ ਦੱਸਿਆ ਕਿ ਉਸ ਦੀ ਕਾਲ ਪੁਲੀਸ ਨੂੰ ਟਰਾਂਸਫਰ ਕੀਤੀ ਜਾ ਰਹੀ ਹੈ। ਦੂਜੇ ਪਾਸੇ ਫੋਨ ’ਤੇ ਇਕ ਵਿਅਕਤੀ ਨੇ ਆਪਣੀ ਪਛਾਣ ਪ੍ਰਦੀਪ ਸਾਵੰਤ ਵਜੋਂ ਦੱਸੀ ਅਤੇ ਕਿਹਾ ਕਿ ਉਹ ਮੁੰਬਈ ਕ੍ਰਾਈਮ ਬ੍ਰਾਂਚ ਤੋਂ ਗੱਲ ਕਰ ਰਿਹਾ ਹੈ। ਇਹ ਸੁਣ ਕੇ ਉਹ ਬਹੁਤ ਡਰ ਗਈ। ਇਸ ਤੋਂ ਬਾਅਦ ਫੋਨ ’ਤੇ ਗੱਲ ਕਰ ਰਹੇ ਕਥਿਤ ਪੁਲੀਸ ਕਰਮਚਾਰੀ ਨੇ ਕਿਹਾ ਕਿ ਜੇ ਉਹ ਉਸ ਨਾਲ ਵੀਡੀਓ ਕਾਲ ਰਾਹੀਂ ਗੱਲ ਕਰੇਗੀ ਤਾਂ ਹੀ ਉਹ ਉਸ ਦੀ ਮਦਦ ਕਰ ਸਕੇਗਾ। ਉਸ ਨੂੰ ਕਥਿਤ ਧਮਕਾ ਕੇ ਪੈਸੇ ਠੱਗ ਲਏ। ਦੂਜੇ ਮਾਮਲੇ ਵਿੱਚ ਪਾਰਟ ਟਾਈਮ ਨੌਕਰੀ ਦਿਵਾਉਣ ਦੇ ਨਾਂ ’ਤੇ ਕਥਿਤ ਠੱਗਾਂ ਨੇ ਲੜਕੀ ਨਾਲ 3.23 ਲੱਖ ਰੁਪਏ ਦੀ ਠੱਗੀ ਮਾਰੀ। ਤੀਜੇ ਮਾਮਲੇ ਵਿੱਚ ਸਾਈਬਰ ਥਾਣਾ ਖੇਤਰ ਦੇ ਸੈਕਟਰ-37 ਦੀ ਰਹਿਣ ਵਾਲੀ ਸ਼ਸ਼ੀ ਨੇ ਦੱਸਿਆ ਕਿ ਉਸ ਦੇ ਖਾਤੇ ਵਿੱਚੋਂ 4.47 ਲੱਖ ਰੁਪਏ ਕਢਵਾਏ ਗਏ। ਇਸ ਗੱਲ ਦਾ ਪਤਾ ਉਸ ਨੂੰ ਉਦੋਂ ਲੱਗਾ ਜਦੋਂ ਉਹ ਆਪਣੇ ਖਾਤੇ ਦੀ ਸਟੇਟਮੈਂਟ ਲੈਣ ਲਈ ਬੈਂਕ ਗਈ।

Advertisement

Advertisement
Advertisement