For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਲੇਖਕਾਂ ਦੀਆਂ ਸ਼ਾਹਮੁਖੀ ਵਿੱਚ ਤਿੰਨ ਕਿਤਾਬਾਂ ਰਿਲੀਜ਼

08:56 AM Aug 21, 2024 IST
ਪੰਜਾਬੀ ਲੇਖਕਾਂ ਦੀਆਂ ਸ਼ਾਹਮੁਖੀ ਵਿੱਚ ਤਿੰਨ ਕਿਤਾਬਾਂ ਰਿਲੀਜ਼
ਇਟਲੀ ਵਿਖੇ ਦੋਵੇਂ ਪੰਜਾਬਾਂ ਦੇ ਲੇਖਕ ਕਿਤਾਬਾਂ ਰਿਲੀਜ਼ ਕਰਦੇ ਹੋਏ
Advertisement

ਇਟਲੀ:

Advertisement

ਇਟਲੀ ਦੇ ਸ਼ਹਿਰ ਕਰੇਮੋਨਾ ਵਿਖੇ ਭਾਰਤ ਤੇ ਪਾਕਿਸਤਾਨ ਦੇ ਲੇਖਕਾਂ ਵੱਲੋਂ ਦੋਵਾਂ ਦੇਸ਼ਾਂ ਦੇ ਆਜ਼ਾਦੀ ਦਿਵਸ ਅਤੇ 1947 ਦੀ ਵੰਡ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਵਿੱਚ ਇਟਲੀ ਵੱਸਦੇ ਦੋਵੇਂ ਪੰਜਾਬਾਂ ਦੇ ਲੇਖਕਾਂ ਨੇ ਸਾਂਝੇ ਤੌਰ ’ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਅਤੇ ਚਰਚਾ ਵਿੱਚ ਦੇਸ਼ ਦੀ ਵੰਡ ਅਤੇ ਆਜ਼ਾਦੀ ਨਾਲ ਜੁੜੇ ਮਸਲੇ ਅਤੇ ਘਟਨਾਵਾਂ ਦਾ ਜ਼ਿਕਰ ਭਾਰੂ ਰਿਹਾ। ਸਾਹਿਤ ਸਭਾ ਅਦਬੋ ਸ਼ਕਾਫ਼ਤ ਇਟਲੀ ਦੇ ਸੱਦੇ ’ਤੇ ਇਟਲੀ ਵੱਸਦੇ ਪੰਜਾਬ ਦੇ ਸ਼ਾਇਰਾਂ ਨੇ ਹਿੱਸਾ ਲਿਆ। ਸਾਹਿਤ ਸੁਰ ਸੰਗਮ ਸਭਾ ਇਟਲੀ ਦੇ ਨੁਮਾਇੰਦਿਆਂ ਵਿੱਚ ਪ੍ਰੋਫੈਸਰ ਜਸਪਾਲ ਸਿੰਘ, ਪ੍ਰੇਮਪਾਲ ਸਿੰਘ, ਦਲਜਿੰਦਰ ਰਹਿਲ ਅਤੇ ਸਿੱਕੀ ਝੱਜੀ ਪਿੰਡ ਵਾਲਾ ਨੇ ਸ਼ਿਰਕਤ ਕੀਤੀ। ਜਰਮਨ ਤੋਂ ਸਾਂਝੇ ਵਿਹੜੇ ਦੇ ਸੰਸਥਾਪਕ ਤਨਵੀਰ ਕਾਸਿਫ਼ ਨੇ ਸਮਾਗਮ ਵਿੱਚ ਆਪਣੇ ਗ਼ਜ਼ਲ ਸੰਗ੍ਰਹਿ ‘ਸੋਚ ਦੇ ਅੱਖਰ’ ਨੂੰ ਪੰਜਾਬੀ ਪਾਠਕਾਂ ਨਾਲ ਸਾਂਝਾ ਕੀਤਾ।
ਇਸ ਤੋਂ ਇਲਾਵਾ ਇਸ ਸਾਂਝੀ ਇਕੱਤਰਤਾ ਵਿੱਚ ਤਿੰਨ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਸ ਵਿੱਚ ਪ੍ਰੋ. ਗੁਰਭਜਨ ਗਿੱਲ ਦੀ ਅੱਖਰ ਅੱਖਰ’ ਅਤੇ ‘ਮਿਰਗਾਵਲੀ’ (ਸ਼ਾਹਮੁਖੀ), ਗੁਰਚਰਨ ਸਿੰਘ ਸੋਢੀ ਦੀ ‘ਸੱਚੋ ਸੱਚ’ ਅਤੇ ਗੁਰਵਿੰਦਰ ਸਿੰਘ ਗਿੱਲ ਰੌਂਤਾ ਦੀ ‘ਹੈਲੋ ਮੈਂ ਲਹੌਰ ਤੋਂ ਬੋਲਦਾਂ’ (ਸ਼ਾਹਮੁਖੀ) ਲੋਕ ਅਰਪਣ ਕੀਤੀਆਂ ਗਈਆਂ।
ਗੁਰਭਜਨ ਗਿੱਲ ਤੇ ਗਿੱਲ ਰੌਂਤਾ ਦੀਆਂ ਪੁਸਤਕਾਂ ਨੂੰ ਪਾਕਿਸਤਾਨ ਵੱਸਦੇ ਲੇਖਕ ਮੁਹੰਮਦ ਆਸਿਫ ਰਜ਼ਾ (ਸ਼ੇਖੂਪੁਰਾ) ਨੇ ਲਿਪੀਅੰਤਰ ਕੀਤਾ ਹੈ। ਪੁਸਤਕਾਂ ਬਾਰੇ ਦਲਜਿੰਦਰ ਰਹਿਲ ਨੇ ਜਾਣ ਪਥਾਣ ਕਰਵਾਈ। ਲਹਿੰਦੇ ਪੰਜਾਬ ਦੇ ਸ਼ਾਇਰਾਂ ਵਿੱਚ ਸ਼ਰੀਫ ਚੀਮਾ, ਮੀਆਂ ਆਫ਼ਤਾਬ, ਖੁਰਮ ਸ਼ਰੀਫ਼, ਤਨਵੀਰ ਸਾਹ ਸਾਹਿਬ ਅਤੇ ਰਜ਼ਾ ਸ਼ਾਹ ਆਦਿ ਨੇ ਵਿਸ਼ੇਸ਼ ਹਾਜ਼ਰੀ ਲਗਵਾਈ।
ਖ਼ਬਰ ਸਰੋਤ: ਸਾਹਿਤ ਸੁਰ ਸੰਗਮ ਸਭਾ, ਇਟਲੀ

Advertisement

Advertisement
Author Image

joginder kumar

View all posts

Advertisement