For the best experience, open
https://m.punjabitribuneonline.com
on your mobile browser.
Advertisement

ਅਸਲਾ, ਚੋਰੀ ਦੇ ਵਾਹਨਾਂ ਤੇ ਨਸ਼ੀਲੇ ਪਦਾਰਥਾਂ ਸਣੇ ਤਿੰਨ ਕਾਬੂ

09:53 PM Jun 23, 2023 IST
ਅਸਲਾ  ਚੋਰੀ ਦੇ ਵਾਹਨਾਂ ਤੇ ਨਸ਼ੀਲੇ ਪਦਾਰਥਾਂ ਸਣੇ ਤਿੰਨ ਕਾਬੂ
Advertisement

ਪੱਤਰ ਪ੍ਰੇਰਕ

Advertisement

ਸ਼ਾਹਕੋਟ, 6 ਜੂਨ

ਲੋਹੀਆਂ ਪੁਲੀਸ ਨੇ ਹਥਿਆਰਾਂ, ਜਾਅਲੀ ਕਰੰਸੀ, ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਫੋਨਾਂ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੁੱਕੀ ਪੁਲੀਸ ਚੌਕੀ ਨੇ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।

ਡੀਐਸਪੀ ਸ਼ਾਹਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ‘ਤੇ ਏਐਸਆਈ ਗੋਵਿੰਦਰ ਸਿੰਘ ਨੇ ਜ਼ੋਰਾ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਚੱਕ ਪਿੱਪਲੀ ਨੂੰ ਪਿਸਤੌਲ ਅਤੇ 12 ਕਾਰਤੂਸ, ਇਕ ਖਿਡੌਣਾ ਪਿਸਤੌਲ, 40 ਹਜ਼ਾਰ ਦੀ ਜਾਅਲੀ ਕਰੰਸੀ ਤੇ ਚੋਰੀ ਦੇ ਪੰਜ ਮੋਟਰਸਾਈਕਲ ਅਤੇ 4 ਮੋਬਾਈਲ ਫੋਨਾਂ ਸਣੇ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।

ਪੁਲੀਸ ਚੌਕੀ ਉੱਗੀ ਦੇ ਇੰਚਾਰਜ ਉਮੇਸ਼ ਕੁਮਾਰ ਪਠਾਣੀਆਂ ਨੇ ਦੱਸਿਆ ਕਿ ਨਾਕਾ ਬੰਦੀ ਦੌਰਾਨ ਉਨ੍ਹਾਂ ਨੇ ਰਵੀ ਕੁਮਾਰ ਨੂੰ 72 ਨਸ਼ੀਲੀਆਂ ਗੋਲੀਆਂ ਅਤੇ 28 ਨਸ਼ੀਲੇ ਕੈਪਸੂਲਾਂ ਸਣੇ ਕਾਬੂ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।

ਇਸੇ ਤਰ੍ਹਾਂ ਨਕੋਦਰ ਦੇ ਮੁਹੱਲਾ ਪ੍ਰੀਤ ਨਗਰ ਦੇ ਇਕ ਘਰ ਵਿੱਚੋਂ ਦਿਨ ਦਿਹਾੜੇ ਚੋਰ ਇਕ ਲੱਖ ਰੁਪਏ ਦੀ ਨਗਦੀ, ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ। ਪੀੜਤ ਕੀਰਤ ਸਿੰਘ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਮਾਤਾ ਆਪੋ-ਆਪਣੇ ਕੰਮਾਂ ‘ਤੇ ਗਏ ਹੋਏ ਸਨ। ਉਨ੍ਹਾਂ ਦੀ ਮਾਤਾ ਜਦੋਂ ਡਿਊਟੀ ਤੋਂ ਬਾਅਦ ਘਰ ਪਰਤੇ ਤਾਂ ਦੇਖਿਆ ਉਨ੍ਹਾਂ ਦੀਆਂ ਅਲਮਾਰੀਆਂ ਦੇ ਜਿੰਦਰੇ ਟੁੱਟੇ ਹੋਏ ਸਨ। ਘਰ ਵਿਚ ਸਾਮਾਨ ਖਿਲਰਿਆ ਪਿਆ ਸੀ। ਘਰ ਵਿੱਚੋਂ ਇੱਕ ਲੱਖ ਰੁਪਏ ਦੀ ਨਗਦੀ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਘਰ ਗਾਇਬ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਔਰਤ ਸਣੇ ਚਾਰ ਮੁਲਜ਼ਮ ਚਾਰ ਕਿਲੋ ਅਫੀਮ ਤੇ ਅਸਲੇ ਸਣੇ ਗ੍ਰਿਫ਼ਤਾਰ

ਅਟਾਰੀ (ਪੱਤਰ ਪ੍ਰੇਰਕ): ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੀ ਪੁਲੀਸ ਨੇ 4 ਕਿਲੋ ਅਫੀਮ, 4 ਲੱਖ ਡਰੱਗ ਮਨੀ, ਇੱਕ ਪਿਸਤੌਲ, ਚਾਰ ਕਾਰਤੂਸ ਤੇ ਦੋ ਮੈਗਜ਼ੀਨਾਂ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਘਰਿੰਡਾ ਦੇ ਮੁਖੀ ਏਐਸਆਈ ਰਾਜਬੀਰ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਇੰਦਰਜੀਤ ਸਿੰਘ ਉਰਫ ਮੱਲੀ ਪੁੱਤਰ ਨਾਜ਼ਰ ਸਿੰਘ ਵਾਸੀ ਅਟਾਰੀ, ਗੁਰਦੇਵ ਸਿੰਘ ਉਰਫ ਮੋਟਾ ਪੁੱਤਰ ਗੁਰਚਰਨ ਸਿੰਘ ਵਾਸੀ ਰਣੀਕੇ, ਰਜਿੰਦਰ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਧਨੋਏ ਕਲਾਂ ਅਤੇ ਮਨਪ੍ਰੀਤ ਕੌਰ ਉਰਫ ਕਿਰਨਦੀਪ ਕੌਰ ਪਤਨੀ ਰਾਜਿੰਦਰ ਕੁਮਾਰ ਵਾਸੀ ਧਨੋਏ ਕਲਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਚਾਰ ਕਿਲੋ ਅਫੀਮ, ਚਾਰ ਲੱਖ ਡਰੱਗ ਮਨੀ, ਇੱਕ ਪਿਸਤੌਲ ਸਣੇ ਚਾਰ ਕਾਰਤੂਸ ਤੇ ਦੋ ਮੈਗਜ਼ੀਨ ਸਣੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਖ਼ਿਲਾਫ਼ ਥਾਣਾ ਘਰਿੰਡਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Advertisement
Advertisement
Advertisement
×