ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਜਾਇਜ਼ ਸ਼ਰਾਬ ਸਮੇਤ ਤਿੰਨ ਗ੍ਰਿਫ਼ਤਾਰ

06:49 AM Aug 27, 2024 IST

ਲੁਧਿਆਣਾ: ਥਾਣਾ ਦਰੇਸੀ ਦੇ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਮੁਹੱਲਾ ਸੇਖੇਵਾਲ ਮੌਜੂਦ ਸੀ ਤਾਂ ਵਿਕਾਸ ਜਟਵਾਲ ਨੂੰ ਦੌਰਾਨ ਚੈਕਿੰਗ ਐਕਟਿਵਾ ’ਤੇ ਆਉਂਦਿਆਂ ਕਾਬੂ ਕਰਕੇ ਉਸ ਪਾਸੋਂ 10 ਬੋਤਲਾਂ ਸ਼ਰਾਬ ਇੰਪੀਰੀਅਲ ਬਲੂ, 9 ਬੋਤਲਾਂ ਸ਼ਰਾਬ ਬਲੈਂਡਰਜ਼ ਪ੍ਰਾਈਡ ਅਤੇ 7 ਬੋਤਲਾਂ ਸ਼ਰਾਬ ਰੋਇਲ ਸਟੈਗ (ਕੁੱਲ 26 ਬੋਤਲਾਂ) ਸ਼ਰਾਬ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 1 ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਨਗਰ ਨਿਗਮ ਦੀ ਕਾਰ ਪਾਰਕਿੰਗ ਪਿੱਛੇ ਸਕੂਟਰ ’ਤੇ ਆਉਂਦਿਆਂ ਝਿਰਮਲਜੀਤ ਸਿੰਘ ਉਰਫ਼ ਰੋਬਿਨ ਨੂੰ ਕਾਬੂ ਕਰ ਕੇ ਉਸ ਪਾਸੋਂ 11 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਡੇਹਲੋਂ ਦੇ ਥਾਣੇਦਾਰ ਪ੍ਰਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਸੁਦੇਸ਼ ਕੁਮਾਰ ਉਰਫ਼ ਯੋਧਾ ਨੂੰ ਚੈਕਿੰਗ ਦੌਰਾਨ ਬੁਟਾਹਰੀ ਪੁਲੀ ’ਤੇ ਪੈਦਲ ਆਉਂਦਿਆਂ ਕਾਬੂ ਕਰਕੇ ਉਸ ਪਾਸੋਂ 24 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement