ਨਾਜਾਇਜ਼ ਸ਼ਰਾਬ ਸਣੇ ਤਿੰਨ ਕਾਬੂ
09:22 AM Sep 10, 2023 IST
ਅਟਾਰੀ: ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਡੀਐੱਸਪੀ ਅਟਾਰੀ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਘਰਿੰਡਾ ਨੇ 132 ਬੋਤਲਾਂ ਬਲੈਕ ਡੌਗ ਸ਼ਰਾਬ ਸਣੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਪੁਲੀਸ ਥਾਣਾ ਘਰਿੰਡਾ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਰਾਜਬੀਰ ਸਿੰਘ ਵਾਸੀ ਮਕਾਨ ਨੰਬਰ 35, ਗਲੀ ਨੰਬਰ 02 ਜੋਧ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ, ਸ਼ਿਵਮ ਰਠੋਰ ਵਾਸੀ ਪਿੰਡ ਗੇਲਾ ਗੋਕਰਨਾਥ ਜ਼ਿਲ੍ਹਾ ਲਖੀਮਪੁਰ ਖੀਰੀ, ਉੱਤਰ ਪ੍ਰਦੇਸ਼, ਜਸਪਾਲ ਸਿੰਘ ਨੂੰ 11 ਪੇਟੀਆ ਬਲੈਕ ਡੌਗ ਸੈਂਚਰੀ (132 ਬੋਤਲਾਂ) ਸਣੇ ਗ੍ਰਿਫ਼ਤਾਰ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement