For the best experience, open
https://m.punjabitribuneonline.com
on your mobile browser.
Advertisement

ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ

10:26 AM Nov 10, 2024 IST
ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਫਿਲੌਰ, 9 ਨਵੰਬਰ
ਪੁਲੀਸ ਨੇ 300 ਗਰਾਮ ਹੈਰੋਇਨ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਦੀ ਟੀਮ ਵੱਲੋਂ ਚਲਾਏ ਸਪੈਸ਼ਲ ਚੈਕਿੰਗ ਅਪਰੇਸ਼ਨ ਦੌਰਾਨ ਸਤਲੁਜ ਪੁਲ ’ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ’ਤੇ ਸਵਾਰ ਚਾਰ ਵਿਅਕਤੀਆਂ ਵਿੱਚੋਂ ਤਿੰਨ ਨੂੰ ਸ਼ੱਕ ਦੇ ਅਧਾਰ ’ਤੇ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਚੌਥਾ ਫਰਾਰ ਹੋ ਗਿਆ। ਮੁਲਜ਼ਮਾਂ ਦੀ ਪਛਾਣ ਵਿਨੈ ਪ੍ਰਤਾਪ ਸਿੰਘ ਉਰਫ ਵਿਨੈ ਵਾਸੀ ਤਲਵੰਡੀ ਕਲਾਂ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਅਤੇ ਵਿਸ਼ਾਲ ਸਿੰਘ ਉਰਫ ਸ਼ਾਲੂ ਤੇ ਜਗਦੀਸ਼ ਸਿੰਘ ਉਰਫ ਦੀਸ਼ੀ ਵਾਸੀਆਨ ਰੋੜਾਂਵਾਲਾ ਕਲਾਂ ਥਾਣਾ ਘਰਿੰਡਾ ਜ਼ਿਲ੍ਹਾ ਅਮ੍ਰਿੰਤਸਰ ਵਜੋਂ ਹੋਈ ਹੈ। ਤਲਾਸ਼ੀ ਇਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਹੋਈ। ਫ਼ਰਾਰ ਮੁਲਜ਼ਮ ਦੀ ਪਛਾਣ ਅਜੈ ਕੁਮਾਰ ਵਾਸੀ ਤਲਵੰਡੀ ਕਲਾਂ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ।

Advertisement

Advertisement
Advertisement
Author Image

joginder kumar

View all posts

Advertisement