ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਰਸ ਅਤੇ ਨਾਜਾਇਜ਼ ਸ਼ਰਾਬ ਸਣੇ ਤਿੰਨ ਕਾਬੂ

07:52 AM Mar 28, 2024 IST

ਪੱਤਰ ਪ੍ਰੇਰਕ
ਜੀਂਦ, 27 ਮਾਰਚ
ਪੁਲੀਸ ਨੇ ਵੱਖ-ਵੱਖ ਘਟਨਾਵਾਂ ਵਿੱਚ ਚਰਸ, ਗਾਂਜਾ ਅਤੇ ਨਾਜਾਇਜ ਸ਼ਰਾਬ ਬਰਾਮਦ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਸੂਤਰਾਂ ਅਨੁਸਾਰ ਸੀਆਈਏ ਸਟਾਫ ਜੀਂਦ ਨੇ ਸਬ-ਇੰਸਪੈਕਟਰ ਰਾਜਿੰਦਰ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਪਿੱਲੁਖੇੜਾ-ਜਾਮਨੀ ਚੌਕ ’ਤੇ ਨਾਕਾ ਲਾ ਕੇ ਇੱਕ ਕਾਰ ਚਾਲਕ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 4.1 ਕਿਲੋ ਚਰਸ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਪਿੰਡ ਗਾਂਗੋਲੀ ਨਿਵਾਸੀ ਹਰੀਕੇਸ਼ ਵਜੋਂ ਹੋਈ ਹੈ। ਉਧਰ ਲੁਦਾਨਾ ਚੌਕੀ ਇੰਚਾਰਜ ਸਬ-ਇੰਸਪੈਕਟਰ ਦਿਨੇਸ਼ ਕੁਮਾਰ ਦੀ ਟੀਮ ਨੇ ਬੋਲੇਰੋ ਗੱਡੀ ਦੇ ਕੈਂਪਰ ’ਚ ਰੱਖੀਆਂ ਚਾਰ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਪਿੰਡ ਅਕਾਲਗੜ੍ਹ ਨਿਵਾਸੀ ਸਾਹਿਲ ਨੂੰ ਗ੍ਰਿਫ਼ਤਾਰ ਕੀਤਾ। ਇੱਕ ਹੋਰ ਮਾਮਲੇ ਵਿੱਚ ਧਮਤਾਨ ਸਾਹਿਬ ਪੁਲੀਸ ਨੇ ਰਾਜੀਵ ਵਾਸੀ ਬਲਾਕਪੱਤੀ ਨੂੰ 130 ਲੀਟਰ ਲਾਹਨ ਸਮੇਤ ਗ੍ਰਿਫਤਾਰ ਕੀਤਾ ਹੈ।

Advertisement

Advertisement
Advertisement