ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
08:06 AM Jul 10, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੁਲਾਈ
ਦਿੱਲੀ ਪੁਲੀਸ ਨੇ ਇੱਕ ਕੋਰੀਅਰ ਡਿਲੀਵਰੀ ਕੰਪਨੀ ਦੇ ਤਿੰਨ ਡਿਲੀਵਰੀ ਬੁਆਏ ਅਤੇ ਉਨ੍ਹਾਂ ਦੇ ਸਾਥੀ ਨੂੰ 10.25 ਲੱਖ ਰੁਪਏ ਦੀਆਂ 37 ਸ਼ਿਪਮੈਂਟਾਂ ਚੋਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਾ ਕੁਮਾਰ (22), ਬ੍ਰਿਜੇਸ਼ ਮੌਰਿਆ (22) ਅਤੇ ਨਿਤਿਨ ਗੋਲਾ (26) ਵਜੋਂ ਹੋਈ ਹੈ, ਜੋ ਕਿ ਪੂਰਬੀ ਦਿੱਲੀ ਦੇ ਮਧੂ ਵਿਹਾਰ ਵਿੱਚ ਕੋਰੀਅਰ ਡਿਲੀਵਰੀ ਫਰਮ ਸ਼ੈਡੋਫੈਕਸ ਟੈਕਨਾਲੋਜੀਜ਼ ਵਿੱਚ ਕੰਮ ਕਰਦੇ ਸਨ। ਪੁੱਛਗਿੱਛ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਚਾਰਾਂ ਮੁਲਜ਼ਮਾਂ ਨੇ ਉਸੇ ਰੂਟ ’ਤੇ ਨਕਦ-ਆਨ-ਡਿਲੀਵਰੀ ਭੁਗਤਾਨਾਂ ਦੇ ਨਾਲ ਜ਼ਿਆਦਾ ਭਾਅ ਦੇ ਮੁੱਲ ਦੀਆਂ ਸ਼ਿਪਮੈਂਟਾਂ ਬੁੱਕ ਕਰਕੇ ਕੰਪਨੀ ਨੂੰ ਧੋਖਾ ਦੇਣ ਦੀ ਯੋਜਨਾ ਬਣਾਈ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਰਾਜਾ ਕੁਮਾਰ, ਜਿਸ ਨੇ ਚੋਰੀ ਕੀਤੇ ਸਾਮਾਨ ਨੂੰ ਓਐਲਐਕਸ ਰਾਹੀਂ ਵੱਖ-ਵੱਖ ਖਰੀਦਦਾਰਾਂ ਨੂੰ ਵੇਚਿਆ ਸੀ।
Advertisement
Advertisement
Advertisement