ਨਕਲੀ ਘਿਓ ਵੇਚਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
08:59 AM Jun 15, 2024 IST
Advertisement
ਪੱਤਰ ਪ੍ਰੇਰਕ
ਹੁਸ਼ਿਆਰਪੁਰ, 14 ਜੂਨ
ਸਿਟੀ ਪੁਲੀਸ ਤੇ ਸਿਹਤ ਵਿਭਾਗ ਨੇ ਸਾਂਝੇ ਤੌਰ ’ਤੇ ਕਾਰਵਾਈ ਕਰਦਿਆਂ ਨਕਲੀ ਘਿਓ ਵੇਚਣ ਦਾ ਧੰਦਾ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨਿਤਿਸ਼ ਕੁਮਾਰ, ਨੀਰਜ ਠਾਕੁਰ ਤੇ ਦੀਪਕ ਠਾਕੁਰ ਵਜੋਂ ਹੋਈ ਹੈ। ਪੁਲੀਸ ਪਾਰਟੀ ਨੇ ਮਾਹਿਲਪੁਰ ਅੱਡੇ ਦੇ ਨੇੜੇ ਲਗਾਏ ਨਾਕੇ ਦੌਰਾਨ ਇਨ੍ਹਾਂ ਨੂੰ ਇਕ ਈ-ਰਿਕਸ਼ਾ ਸਣੇ ਕਾਬੂ ਕੀਤਾ, ਜਿਸ ਵਿਚ 15-15 ਕਿਲੋਗ੍ਰਾਮ ਦੇ 20 ਟੀਨ ਲੱਦੇ ਹੋਏ ਸਨ। ਜਾਂਚ ਕਰਨ ’ਤੇ ਇਹ ਘਿਓ ਨਕਲੀ ਪਾਇਆ ਗਿਆ। ਪੁਲੀਸ ਨੇ ਈ-ਰਿਕਸ਼ਾ ਅਤੇ ਘਿਓ ਦੇ ਟੀਨ ਕਬਜ਼ੇ ’ਚ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।
Advertisement
Advertisement