For the best experience, open
https://m.punjabitribuneonline.com
on your mobile browser.
Advertisement

ਨਕਲੀ ਏਅਰਬੈਗ ਬਣਾਉਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

09:13 AM Apr 21, 2024 IST
ਨਕਲੀ ਏਅਰਬੈਗ ਬਣਾਉਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ
Advertisement

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਨਕਲੀ ਏਅਰਬੈਗ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਦਿੱਲੀ ਪੁਲੀਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਨਕਲੀ ਏਅਰਬੈਗ ਬਣਾਉਣ ਵਿੱਚ ਲੱਗੀਆਂ ਦੋ ਇਕਾਈਆਂ ਬੰਦ ਕਰ ਦਿੱਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਫੈਜ਼ਾਨ (26), ਮੁਹੰਮਦ ਫ਼ਰਾਜ਼ (35) ਅਤੇ ਫੁਰਕਾਨ (35) ਵਜੋਂ ਹੋਈ ਹੈ, ਜੋ ਸਾਰੇ ਦਿੱਲੀ ਦੇ ਰਹਿਣ ਵਾਲੇ ਹਨ। ਪੁਲੀਸ ਨੇ 1.84 ਕਰੋੜ ਰੁਪਏ ਤੋਂ ਵੱਧ ਮੁੱਲ ਦੇ 921 ਨਕਲੀ ਏਅਰਬੈਗ ਜ਼ਬਤ ਕੀਤੇ ਹਨ। ਜ਼ਬਤ ਕੀਤੇ ਗਏ ਸਮਾਨ ਵਿੱਚ ਐੱਮਜੀ ਦੇ 12 ਏਅਰਬੈਗ, ਬੀਐੱਮਡਬਲਯੂ ਦੇ 13, ਸਿਟਰੋਇਨ ਦੇ 22, ਨਿਸਾਨ ਦੇ 23, ਰੇਨੋ ਦੇ 27, ਫੋਕਸਵੈਗਨ ਦੇ 17, ਮਹਿੰਦਰਾ ਦੇ 20, ਟੋਆਇਟਾ ਦੇ 14 ਤੇ ਟਾਟਾ ਦੇ 32 ਏਅਰਬੈਗ ਸ਼ਾਮਲ ਹਨ। ਇਸ ਦੇ ਨਾਲ ਹੀ ਹੌਂਡਾ ਦੇ 39 ਏਅਰਬੈਗ, ਸਕੌਡਾ ਦੇ 57, ਹੁੰਡਈ ਦੇ 66, ਸੁਜ਼ੂਕੀ ਦੇ 86, ਕੇਆਈਏ ਦੇ 12, ਫੋਰਡ ਦੇ 8, ਵੋਲਵੋ ਦੇ 3 ਆਦਿ ਸਾਮਾਨ ਬਰਾਮਦ ਕੀਤਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×