ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਰੀ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

07:21 AM Sep 09, 2024 IST

ਸੰਗਰੂਰ: ਸੰਗਰੂਰ ਪੁਲੀਸ ਨੇ ਥਾਣਾ ਸਿਟੀ ਦੇ ਖੇਤਰ ਵਿਚ ਇੱਕ ਦੁਕਾਨ ’ਚ ਹੋਈ ਚੋਰੀ ਦੀ ਵਾਰਦਾਤ ਨੂੰ ਟਰੇਸ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 30 ਅਗਸਤ ਨੂੰ ਸੁਸ਼ੀਲ ਕੁਮਾਰ ਵਾਸੀ ਭਵਾਨੀਗੜ੍ਹ ਨੇ ਇਤਲਾਹ ਦਿੱਤੀ ਸੀ ਕਿ ਉਸ ਦੀ ਮੈਗਜ਼ੀਨ ਮੁਹੱਲਾ ਸੰਗਰੂਰ ਵਿਚ ਦੁਕਾਨ ਹੈ ਜਿਸ ਵਿਚੋਂ 23 ਅਗਸਤ ਦੀ ਰਾਤ ਨੂੰ 3 ਅਣਪਚਾਤੇ ਵਿਅਕਤੀਆਂ ਨੇ ਤਿੰਨ ਐੱਲਈਡੀ ਚੋਰੀ ਕਰ ਲਈਆਂ ਹਨ। ਉਨ੍ਹਾਂ ਦੱਸਿਆ ਕਿ ਡੀਐੱਸਪੀ ਸੰਜੀਵ ਸਿੰਗਲਾ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਪੁਲੀਸ ਵੱਲੋਂ ਮੁਲਜ਼ਮਾਂ ਸੁਨੀਲ ਕੁਮਾਰ ਵਾਸੀ ਸੇਖੂਪੁਰਾ ਬਸਤੀ ਸੰਗਰੂਰ, ਦੀਪਕ ਕੁਮਾਰ ਉਰਫ਼ ਗੋਲੂ ਵਾਸੀ ਨੇੜੇ ਸੈਨਿਕ ਰੈਸਟ ਹਾਊਸ ਸੰਗਰੂਰ ਅਤੇ ਲਵਪ੍ਰੀਤ ਸਿੰਘ ਉਰਫ਼ ਲੱਭੂ ਵਾਸੀ ਡਾਕਟਰ ਅੰਬੇਡਕਰ ਨਗਰ ਸੰਗਰੂਰ ਨੂੰ ਗ੍ਰਿਫ਼ਤਾਰ ਕਰਕੇ ਤਿੰਨ ਐਲਈਡੀਜ਼ ਬਰਾਮਦ ਕਰਵਾਈਆਂ ਗਈਆਂ। -ਨਿੱਜੀ ਪੱਤਰ ਪ੍ਰੇਰਕ

Advertisement

Advertisement