ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁੱਟ-ਖੋਹ ਦੇ ਦੋਸ਼ ਹੇਠ ਤਿੰਨ ਕਾਬੂ

11:10 AM Sep 16, 2024 IST

ਪੱਤਰ ਪ੍ਰੇਰਕ
ਭੋਗਪੁਰ, 15 ਸਤੰਬਰ
ਥਾਣਾ ਭੋਗਪੁਰ ਦੀ ਪੁਲੀਸ ਨੇ ਜੰਮੂ-ਕਸ਼ਮੀਰ ਦੇ ਟਰੱਕ ਚਾਲਕਾਂ ਨੂੰ ਲੁੱਟਣ ਵਾਲੇ ਤਿੰਨ ਵਿਅਕਤੀ ਕਾਬੂ ਕੀਤੇ ਹਨ। ਥਾਣਾ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਰਾਜ ਕੁਮਾਰ ਵਾਸੀ ਡਰੀਟੀ ਥਾਣਾ ਕੱਟੜਾ ਜ਼ਿਲ੍ਹਾ ਚਿਆਸੀ ਜੰਮੂ ਕਸ਼ਮੀਰ ਆਪਣੇ ਚਾਚਾ ਪ੍ਰੇਮ ਚੰਦ ਨਾਲ ਟਰੱਕ ਵਿੱਚ ਪਠਾਨਕੋਟ ਤੋਂ ਜਲੰਧਰ ਜਾ ਰਿਹਾ ਸੀ। ਉਹ ਖਾਣਾ ਖਾਣ ਲਈ ਬਿਆਸ ਪਿੰਡ ਦੇ ਨਜ਼ਦੀਕ ਇੱਕ ਢਾਬੇ ’ਤੇ ਰੁਕੇ ਤਾਂ ਤਿੰਨ ਨੌਜਵਾਨਾਂ ਜਿਨ੍ਹਾਂ ’ਚ ਦਮਨਪ੍ਰੀਤ ਸਿੰਘ, ਭਜਨ ਵਾਸੀ ਗੁਰੂ ਨਾਨਕ ਨਗਰ ਭੋਗਪੁਰ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਅਤੇ ਲਵਪ੍ਰੀਤ ਨਾਹਰ ਵਾਸੀ ਪਿੰਡ ਰਾਸਤਗੋ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਨੇ ਰਾਜ ਕੁਮਾਰ ਅਤੇ ਪ੍ਰੇਮ ਚੰਦ ਤੋਂ 5000 ਰੁਪਏ ਖੋਹ ਲਏ ਅਤੇ 4500 ਰੁਪਏ ਟਰੱਕ ਵਿੱਚ ਪਏ ਰੁਪਏ ਵੀ ਲੈ ਕੇ ਫਰਾਰ ਹੋ ਗਏ। ਪੁਲੀਸ ਨੇ ਮੁਲਜ਼ਮਾਂ ਕੋਲੋਂ ਤੇਜ਼ਧਾਰ ਹਥਿਆਰ ਬਰਾਮਦ ਕਰਕੇ ਥਾਣਾ ਭੋਗਪੁਰ ਵਿੱਚ ਕੇਸ ਦਰਜ ਕੀਤਾ ਹੈ।

Advertisement

Advertisement