ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁੱਟ-ਖੋਹ ਦੇ ਦੋਸ਼ ਹੇਠ ਤਿੰਨ ਗ੍ਰਿਫਤਾਰ

08:48 AM May 07, 2024 IST

ਪੱਤਰ ਪ੍ਰੇਰਕ
ਜਲੰਧਰ, 6 ਮਈ
ਪੁਲੀਸ ਨੇ ਕਈ ਲੁੱਟਾਂ-ਖੋਹਾਂ ਅਤੇ ਸਨੈਚਿੰਗ ਦੀਆਂ ਘਟਨਾਵਾਂ ਵਿੱਚ ਸ਼ਾਮਲ ਤਿੰਨ ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਅਜੀਤ ਕੁਮਾਰ ਪੁੱਤਰ ਜੰਮੂ ਰਾਮ ਵਾਸੀ ਪਿੰਡ ਘਕੋਵਾਲ, ਥਾਣਾ ਸਦਰ ਐਸ.ਬੀ.ਐਸ.ਨਗਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ 5 ਮਈ ਨੂੰ ਇੱਕ ਆਟੋ ਰਿਕਸ਼ਾ ਵਿੱਚ ਸਵਾਰ ਤਿੰਨ ਵਿਅਕਤੀ ਨੇ ਉਸ ਕੋਲੋਂ 10 ਹਜ਼ਾਰ ਰੁਪਏ, ਏਟੀਐੱਮ ਕਾਰਡ, ਹੋਰ ਦਸਤਾਵੇਜ਼ਾਂ ਵਾਲਾ ਪਰਸ ਖੋਹ ਲਿਆ ਅਤੇ ਉਸ ਨੂੰ ਚਾਕੂ ਨਾਲ ਧਮਕਾਇਆ। ਉਸ ਨੇ ਦੱਸਿਆ ਕਿ ਤਿੰਨਾਂ ਨੇ ਅਜੀਤ ਕੁਮਾਰ ਦੇ ਖਾਤੇ ਵਿੱਚੋਂ 42,000 ਰੁਪਏ ਕਢਵਾ ਲਏ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ਼ ਬੱਚਾ ਉਰਫ਼ ਕਾਕਾ ਵਾਸੀ ਬਸਤੀ ਨੌ ਜਲੰਧਰ, ਸੁਨੀਲ ਕੁਮਾਰ ਉਰਫ ਸੋਨੂੰ ਵਾਸੀ ਰਵਿਦਾਸ ਨਗਰ ਬਸਤੀ ਦਾਨਿਸ਼ ਮੰਡਾ ਜਲੰਧਰ ਹੁਣ ਚੰਡੀਗੜ੍ਹ ਮੁਹੱਲਾ ਜਲੰਧਰ ਅਤੇ ਆਕਾਸ਼ ਉਰਫ ਬੱਚਾ ਵਾਸੀ ਬਸਤੀ ਦਾਨਿਸ਼ ਮੰਡੀ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ 29,500 ਰੁਪਏ, ਰਜਿਸਟ੍ਰੇਸ਼ਨ ਨੰਬਰ ਪੀਬੀ08-ਡੀਜੀ-8791 ਵਾਲਾ ਇੱਕ ਆਟੋ ਰਿਕਸ਼ਾ ਅਤੇ ਇੱਕ ਦਾਤ ਬਰਾਮਦ ਕੀਤਾ ਹੈ। ਮੁਲਜ਼ਮਾਂ ਨੇ ਸਕਾਈਲਾਰਕ ਚੌਕ ਜਲੰਧਰ ਨੇੜੇ ਐੱਸਬੀਆਈ ਮੇਨ ਬ੍ਰਾਂਚ ਕੋਲ ਖੜ੍ਹੇ ਇੱਕ ਸਕੂਟਰ ਵਿੱਚੋਂ 1,87,000 ਰੁਪਏ ਚੋਰੀ ਕਰਨ ਦੀ ਗੱਲ ਕਬੂਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਚੋਰੀ ਹੋਈ ਰਕਮ ਵਿੱਚੋਂ 91,500 ਰੁਪਏ ਬਰਾਮਦ ਕਰ ਲਏ ਹਨ।

Advertisement

Advertisement
Advertisement