ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ਹੇਠ ਤਿੰਨ ਕਾਬੂ

10:11 AM May 25, 2024 IST
ਬਲੈਕਮੇਲ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਮੁਲਜ਼ਮ ਪੁਲੀਸ ਦੀ ਹਿਰਾਸਤ ਵਿੱਚ।

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 24 ਮਈ
ਡੇਹਲੋਂ ਥਾਣੇ ਦੀ ਪੁਲੀਸ ਨੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਵਾਲੇ ਇੱਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੇਖਾ ਪਿੰਡ ਨਿਵਾਸੀ ਇੱਕ ਔਰਤ, ਉਸ ਦੇ ਪਤੀ ਕਰਨਵੀਰ ਸਿੰਘ ਅਤੇ ਇੱਕ ਹੋਰ ਸਾਥੀ ਕਮਲਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਜਿਨ੍ਹਾਂ ਨੂੰ ਤਫਤੀਸ਼ੀ ਅਫਸਰ ਸੁਭਾਸ਼ ਕਟਾਰੀਆ ਦੀ ਅਗਵਾਈ ਵਾਲੀ ਟੀਮ ਨੇ ਲੁਧਿਆਣਾ ਮਾਲੇਰਕੋਟਲਾ ਰੋਡ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਬੀਤੀ ਰਾਤ ਸ਼ਿਕਾਇਤਕਰਤਾ ਤੋਂ ਮੰਗੀ ਗਈ ਪੰਜਾਹ ਹਜ਼ਾਰ ਰੁਪਏ ਦੀ ਹੋਰ ਕਿਸ਼ਤ ਲੈਣ ਆਏ ਸਨ। ਕਿਲਾ ਰਾਏਪੁਰ ਨਿਵਾਸੀ ਬਿੱਟੂ ਨੇ ਦੋਸ਼ ਲਗਾਇਆ ਹੈ ਕਿ ਉਕਤ ਗਰੋਹ ਦੇ ਮੈਂਬਰਾਂ ਨੇ ਸਾਜਿਸ਼ ਰਚ ਕੇ ਬੁੱਧਵਾਰ ਨੂੰ ਪਹਿਲਾਂ ਕਰਨਵੀਰ ਦੀ ਪਤਨੀ ਨੂੰ ਉਸ ਦੇ ਘਰ ਭੇਜ ਦਿੱਤਾ ਅਤੇ ਬਾਅਦ ਵਿੱਚ ਅਸ਼ਲੀਲ ਵੀਡੀਓ ਬਣਾ ਕੇ ਉਸ ਤੋਂ ਇੱਕ ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ । ਭਾਵੇਂ ਘਟਨਾ ਵਾਲੇ ਦਿਨ ਵੀਡੀਓ ਵਾਇਰਲ ਹੋਣ ਦੇ ਡਰੋਂ ਸ਼ਿਕਾਇਤਕਰਤਾ ਨੇ ਇੰਤਜ਼ਾਮ ਕਰਕੇ ਪੰਜਾਹ ਹਜ਼ਾਰ ਰੁਪਏ ਦੇ ਕੇ ਮਾਮਲਾ ਨਿਪਟਾ ਲਿਆ ਸੀ ਪਰ ਬਾਅਦ ਵਿੱਚ ਕਰਨਵੀਰ ਨੇ ਫੋਨ ਕਰਕੇ ਪੰਜਾਹ ਹਜ਼ਾਰ ਰੁਪਏ ਹੋਰ ਮੰਗਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਬਿੱਟੂ ਨੇ ਥਾਣੇ ਆ ਕੇ ਕੇਸ ਦਰਜ ਕਰਵਾ ਦਿੱਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਛੱਡ ਕੇ ਚਲੇ ਜਾਣ ਤੋਂ ਬਾਅਦ ਉਸ ਦੀ ਦੋਸਤੀ ਉਕਤ ਔਰਤ ਨਾਲ ਹੋਈ ਸੀ। ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਵਿਰੁੱਧ ਪਹਿਲਾਂ ਹੀ ਅਵਾਰਾਗਰਦੀ ਦੇ ਦੋਸ਼ ਵਿੱਚ ਪਰਚਾ ਦਰਜ ਹੈ। ਮੁਲਜ਼ਮਾਂ ਕੋਲੋਂ ਘਟਨਾ ਵਾਲੇ ਦਿਨ ਵਰਤੇ ਗਏ ਫੋਨ, ਵਾਹਨ ਤੇ ਕਥਿਤ ਅਸ਼ਲੀਲ ਵੀਡੀਓ ਬਰਾਮਦ ਕਰ ਲਏ ਗਏ ਹਨ ਪਰ ਫਿਰੌਤੀ ਦੀ ਲਈ ਗਈ ਰਕਮ ਬਰਾਮਦ ਕਰਨੀ ਬਾਕੀ ਹੈ।

Advertisement

Advertisement
Advertisement