ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗਾਵਾਂ ਤੇ ਬਲਦ ਬੁੱਚੜਖਾਨੇ ਲਿਜਾ ਰਹੇ ਪੁਲੀਸ ਮੁਲਾਜ਼ਮ ਸਮੇਤ ਤਿੰਨ ਕਾਬੂ

07:10 AM Jan 14, 2025 IST
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਗਊ ਰੱਖਿਆ ਦਲ ਦੇ ਮੈਂਬਰ।

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 13 ਜਨਵਰੀ
ਇੱਥੇ ਸਥਾਨਕ ਪੁਲੀਸ ਨੇ ਗਊ ਰੱਖਿਆ ਦਲ ਦੀ ਮੁਸਤੈਦੀ ਨਾਲ ਗਊਆਂ ਤੇ ਬਲਦ ਬੁੱਚੜਖਾਨੇ ਲਿਜਾਉਣ ਦੇ ਦੋਸ਼ ਹੇਠ ਪੰਜਾਬ ਪੁਲੀਸ ਦੇ ਇੱਕ ਮੁਲਾਜ਼ਮ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਹਿਚਾਣ ਰੋਬਿਨ ਮਸੀਹ ਪਿੰਡ ਮੱਲੀਆਂ, ਗੁਰਦਾਸਪੁਰ, ਧੰਨਪਤੀ ਵਾਸੀ ਪਿੰਡ ਦਿਓਵਾਲ ਗੁਰਦਾਸਪੁਰ ਅਤੇ ਪਰਵਿੰਦਰ ਕੁਮਾਰ ਵਾਸੀ ਸਮਾਣਾ ਪਟਿਆਲਾ ਵਜੋਂ ਹੋਈ ਹੈ। ਗਊ ਰੱਖਿਆ ਦਲ ਦੇ ਪੰਜਾਬ ਪ੍ਰਧਾਨ ਨਿਕਸ਼ਨ ਕੁਮਾਰ ਵਾਸੀ ਰੂਪਨਗਰ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿਛਲੇ 4-5 ਦਿਨ ਤੋਂ ਕੁਝ ਗੱਡੀਆਂ ਵਾਲੇ ਪਵਾਤ ਪੁਲ ਕੋਲ ਬਣੇ ਸ਼ੈੱਡ ਵਿਚ ਬੈਠੇ ਹਨ ਜਿਨ੍ਹਾਂ ਨੇ ਬਾਹਰ ਬਲਦ ਤੇ ਗਊ ਬੰਨ੍ਹੇ ਹੋਏ ਹਨ। ਬਿਆਨਕਰਤਾ ਅਨੁਸਾਰ ਇਹ ਵਿਅਕਤੀ ਬਲਦ ਤੇ ਗਊਆਂ ਦੀ ਤਸਕਰੀ ਕਰਦੇ ਹਨ। ਅੱਜ ਅੱਧੀ ਰਾਤ ਜਦੋਂ ਉਹ ਆਪਣੇ ਸਾਥੀਆਂ ਸਮੇਤ ਪਵਾਤ ਪੁਲ ’ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਇੱਕ ਪਿਕਅੱਪ ਜੀਪ ਵਿੱਚ 2 ਵਿਅਕਤੀ ਬਲਦਾਂ ਨੂੰ ਲੱਦ ਰਹੇ ਸਨ ਜਦਕਿ 20 ਤੋਂ ਵੱਧ ਬਲਦ ਤੇ ਗਊਆਂ ਆਸ-ਪਾਸ ਖੜ੍ਹੇ ਸਨ। ਜਦੋਂ ਉਨ੍ਹਾਂ ਨੂੰ ਗੱਡੀ ਵਿੱਚ ਬਲਦ ਭਰਨ ਬਾਰੇ ਪੁੱਛਿਆ ਤਾਂ ਗੱਡੀ ਦੇ ਡਰਾਈਵਰ ਨੇ ਆਪਣਾ ਨਾਮ ਰੋਬਿਨ ਮਸੀਹ ਜਦਕਿ ਬਾਕੀਆਂ ਨੇ ਆਪਣਾ ਨਾਮ ਧੰਨਪਤੀ ਤੇ ਪਰਵਿੰਦਰ ਕੁਮਾਰ ਦੱਸਿਆ। ਮੌਕੇ ’ਤੇ ਇਹ ਵਿਅਕਤੀ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕੇ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਪਵਿੱਤਰ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਘੁੰਮਣ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਇਹ ਗਊਆਂ ਤੇ ਬਲਦ ਤਸਕਰੀ ਕਰ ਬੁੱਚੜਖਾਨੇ ਲਿਜਾਣ ਵਾਲੇ ਤਿੰਨੋਂ ਤਸਕਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਗੱਡੀ ਵੀ ਆਪਣੇ ਕਬਜ਼ੇ ’ਚ ਲੈ ਲਈ। ਥਾਣਾ ਮੁਖੀ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Advertisement

ਪੁਲੀਸ ਮੁਲਾਜ਼ਮ ਨਾਕਿਆਂ ਤੋਂ ਕਢਵਾਉਂਦਾ ਸੀ ਗਊਆਂ ਨਾਲ ਲੱਦੇ ਵਾਹਨ

ਮਾਛੀਵਾੜਾ ਪੁਲੀਸ ਵੱਲੋਂ ਗਊਆਂ ਤੇ ਬਲਦਾਂ ਦੀ ਤਸਕਰੀ ਕਰ ਬੁੱਚੜਖਾਨੇ ਲਿਜਾਣ ਦੇ ਮਾਮਲੇ ਵਿੱਚ ਜੋ 3 ਵਿਅਕਤੀ ਗ੍ਰਿਫ਼ਤਾਰ ਕੀਤੇ ਹਨ ਉਨ੍ਹਾਂ ’ਚੋਂ ਧਨਪਤੀ ਪੁਲੀਸ ਵਿੱਚ ਹੋਮਗਾਰਡ ਵਜੋਂ ਤਾਇਨਾਤ ਹੈ। ਗਊ ਰੱਖਿਆ ਦਲ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ, ਪੰਜਾਬ ਪ੍ਰਧਾਨ ਨਿਕਸ਼ਨ ਕੁਮਾਰ, ਹਿੰਦੂ ਤਖ਼ਤ ਦੇ ਪ੍ਰੈੱਸ ਸਕੱਤਰ ਕਮਲਜੀਤ ਸਿੰਘ, ਸਕੱਤਰ ਹਰੀ ਓਮ, ਸਲਾਹਕਾਰ ਸੰਦੀਪ ਸ਼ਰਮਾ, ਅਰੁਣ ਕੁਮਾਰ, ਅਮਿਤ ਕੁਮਾਰ ਅਤੇ ਗੌਤਮ ਸ਼ਰਮਾ ਨੇ ਦੋਸ਼ ਲਾਇਆ ਕਿ ਇਹ ਮੁਲਾਜ਼ਮ ਆਪਣੇ ਪੁਲੀਸ ਪਹਿਚਾਣ ਪੱਤਰ ਰਾਹੀਂ ਨਾਕਿਆਂ ਤੋਂ ਵਾਹਨ ਕਢਵਾਉਂਦਾ ਸੀ। ਆਗੂਆਂ ਨੇ ਦੋਸ਼ ਲਾਇਆ ਕਿ ਹੁਣ ਇਸ ਨੇ ਆਪਣੀ ਨਵੀਂ ਗੱਡੀ ਖਰੀਦ ਕੇ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਮਲੇ ’ਚ ਹੋਰ ਵੀ ਮੁਲਜ਼ਮ ਮਿਲਿਆ, ਉਸ ਨੂੰ ਨਾਮਜ਼ਦ ਕਰ ਕੇ ਕਾਬੂ ਕਰ ਲਿਆ ਜਾਵੇਗਾ।

Advertisement
Advertisement