ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਰਾਬ ਦੀਆਂ 163 ਪੇਟੀਆਂ ਸਮੇਤ ਤਿੰਨ ਕਾਬੂ

07:24 AM Sep 14, 2024 IST

ਪੱਤਰ ਪ੍ਰੇਰਕ
ਡੱਬਵਾਲੀ, 13 ਸਤੰਬਰ
ਸੀਆਈਏ ਸਟਾਫ਼ ਡੱਬਵਾਲੀ ਨੇ ਲੰਬੀ ਹਲਕੇ ਦੇ ਸਰਹੱਦੀ ਪਿੰਡ ਵੜਿੰਵਖੇੜਾਂ ਤੋਂ ਸ਼ੇਰਗੜ੍ਹ ਸੜਕ ’ਤੇ ਤਿੰਨ ਵਿਅਕਤੀਆਂ ਨੂੰ ਮਹਿੰਦਰਾ ਬਲੇਰੋ ਮੈਕਸ ਪਿਕਅਪ ‘ਤੇ ਪੰਜਾਬ ਦੀ ਵੱਖ-ਵੱਖ ਮਾਅਰਿਆਂ ਦੀ ਦੇਸੀ-ਅਗਰੇਜ਼ੀ ਸ਼ਰਾਬ ਅਤੇ ਬੀਅਰ ਦੀ 163 ਪੇਟੀਆਂ ਦੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸ਼ਰਾਬ ਦੀ ਕੀਮਤ ਕਰੀਬ ਦਸ ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲੀਸ ਐਫਆਈਆਰ ਦੇ ਅਨੁਸਾਰ ਸ਼ਰਾਬ ਤਸਕਰੀ ਵਿੱਚ ਵਰਤੀ ਮਹਿੰਦਰਾ ਬਲੇਰੋ ਮੈਕਸ ਪਿਕਅਪ ਲੰਬੀ ਹਲਕੇ ਦੇ ਡੱਬਵਾਲੀ ਨਾਲ ਖਹਿੰਦੇ ਕਿੱਲਿਆਂਵਾਲੀ ਦੇ ਸ਼ਰਾਬ ਠੇਕੇਦਾਰ ਦੀ ਹੈ। ਸਿਟੀ ਪੁਲੀਸ ਨੇ ਏਐੱਸਆਈ ਜਗਜੀਤ ਸਿੰਘ ਦੇ ਬਿਆਨਾਂ ‘ਤੇ ਜੰਮੂ ਸਿੰਘ ਵਾਸੀ ਪਾਤੜਾਂ, ਗੁਲਾਬ ਸਿੰਘ ਉਰਫ ਗੁਲਾਬੀ ਅਤੇ ਪਰਵਿੰਦਰ ਸਿੰਘ ਵਾਸੀ ਢਪਾਲੀ (ਬਠਿੰਡਾ) ਅਤੇ ਜਸਬੀਰ ਸਿੰਘ ਵਾਸੀ ਬਘੌਰਾ (ਪਟਿਆਲਾ) ਖਿਲਾਫ਼ ਕੇਸ ਦਰ ਕਰ ਲਿਆ ਹੈ। ਮੁਲਜਮ ਜਸਬੀਰ ਸਿੰਘ ਦੀ ਗ੍ਰਿਫ਼ਤਾਰੀ ਅਜੇ ਹੋਣੀ ਬਾਕੀ ਹੈ। ਇਸੇ ਦੌਰਾਨ ਪੁਲੀਸ ਨੇ ਪਿੰਡ ਓਢਾਂ ਦੇ ਰਾਮਪੁਰਾ ਮੁਹੱਲਾ ‘ਚ ਸੀਆਈਏ ਸਟਾਫ ਕਾਲਾਂਵਾਲੀ ਨੇ 3.50 ਲੱਖ ਰੁਪਏ ਕੀਮਤ ਦੀ 68 ਕਿੱਲੋ 160 ਗ੍ਰਾਮ ਡੋਡਾ ਚੂਰਾ ਪੋਸਤ ਅਤੇ ਵਰਨਾ ਕਾਰ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

Advertisement

Advertisement