ਕੇਕ ਖਾਣ ਨਾਲ ਲੜਕੀ ਦੀ ਮੌਤ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ
10:45 AM Apr 01, 2024 IST
ਖੇਤਰੀ ਪ੍ਰਤੀਨਿਧ
ਪਟਿਆਲਾ, 31 ਮਾਰਚ
ਜਨਮਦਿਨ ਮੌਕੇ ਬਾਜ਼ਾਰ ਵਿੱਚੋਂ ਪਿਛਲੇ ਦਿਨੀਂ ਮੰਗਵਾਇਆ ਗਿਆ ਕੇਕ ਖਾਣ ਨਾਲ਼ ਹੋਈ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਉਸ ਦੇ ਪਿਤਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਕੇਕ ਭੇਜਣ ਵਾਲ਼ੀ ਬੇਕਰੀ ਦੇ ਮਾਲਕ ਸਮੇਤ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਸਥਾਨਕ ਪੁਲੀਸ ਨੇ ਅੱਜ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਵਿੱਚ ਪਵਨ ਕੁਮਾਰ, ਵਿਜੈ ਕੁਮਾਰ ਅਤੇ ਰੱਜਤ ਕੁਮਾਰ ਦੇ ਨਾਮ ਸ਼ਾਮਲ ਹਨ ਜਦਕਿ ਬੇਕਰੀ ਮਾਲਕ ਦੀ ਤਲਾਸ਼ ਜਾਰੀ ਹੈ।
Advertisement
Advertisement