For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦੇ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ

06:51 AM Apr 17, 2024 IST
ਨੌਜਵਾਨ ਦੇ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਜਲੰਧਰ, 16 ਅਪਰੈਲ
ਕਮਿਸ਼ਨਰੇਟ ਪੁਲੀਸ ਨੇ ਐਤਵਾਰ ਨੂੰ ਹੋਏ ਨੌਜਵਾਨ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਵਿਸ਼ਾਲ ਨੇ ਸ਼ਿਕਾਇਤ ਦਿੱਤੀ ਸੀ ਕਿ 14 ਅਪਰੈਲ ਨੂੰ ਉਸ ਦੇ ਭਰਾ ਅੰਕਿਤ ਜੰਬਾ ਤੇ ਉਸ ਦੀ ਪਤਨੀ ਮਨੀਸ਼ਾ ਭਾਰਗੋ ’ਤੇ ਦਲਜੀਤ ਨੇ ਆਪਣੇ ਭਰਾ, ਪਿਤਾ, ਅਜੈ ਕੁਮਾਰ, ਅਮਿਤ ਕੁਮਾਰ, ਕਰਨ ਮੱਲੀ, ਕਰਨ ਮੱਲੀ ਦੀ ਪਤਨੀ ਤੇ ਕਈ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਅੰਕਿਤ ਜੰਬਾ ਨੇ ਹਸਪਤਾਲ ਲਿਜਾਂਦਿਆਂ ਹੀ ਰਸਤੇ ’ਤੇ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਵਾਰਦਾਤ ਪੁਰਾਣੀ ਰੰਜ਼ਿਸ਼ ਕਾਰਨ ਹੋਈ ਸੀ। ਪੁਲੀਸ ਕਮਿਸ਼ਨਰ ਨੇ ਤਿੰਨ ਮੁਲਜ਼ਮਾਂ ਜਸਕਰਨ ਸਿੰਘ ਮੱਲੀ, ਦਲਜੀਤ ਸਿੰਘ ਤੇ ਕੁਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

ਮ੍ਰਿਤਕ ਦੇ ਪਰਿਵਾਰ ਵੱਲੋਂ ਪ੍ਰਦਰਸ਼ਨ

ਜਲੰਧਰ: ਸਿਟੀ ਪੁਲੀਸ ਨੇ ਐਤਵਾਰ ਰਾਤ ਬਸਤੀ ਸ਼ੇਖ ਵਿੱਚ ਮਾਰੇ ਨੌਜਵਾਨ ਦੇ ਕਤਲ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਹਾਲਾਂਕਿ, ਉਸ ਦਾ ਪਰਿਵਾਰ ਇਸ ’ਤੇ ਵਿਵਾਦ ਕਰਦਾ ਨਜ਼ਰ ਆ ਰਿਹਾ ਹੈ।
ਮ੍ਰਿਤਕ ਦੇ ਪਰਿਵਾਰ ਨੇ ਅੱਜ ਸ਼ਾਮ ਡਿਵੀਜ਼ਨ ਨੰਬਰ-5 ਥਾਣੇ ਦੇ ਬਾਹਰ ਪ੍ਰਦਰਸ਼ਨ ਕਰਦਿਆਂ ਪੁਲੀਸ ’ਤੇ ਮੁਲਜ਼ਮ ਦੀ ਪਤਨੀ ਖ਼ਿਲਾਫ਼ ਨਰਮੀ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਦੋਸ਼ ਲਾਇਆ ਕਿ ਉਹ ਨਾ ਸਿਰਫ਼ ਹਮਲੇ ਦੌਰਾਨ ਮੌਜੂਦ ਸੀ ਸਗੋਂ ਮ੍ਰਿਤਕ ਦੀ ਪਤਨੀ ਨਾਲ ਵੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦਾ ਗਰਭਪਾਤ ਹੋ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲੀਸ ਨੂੰ ਵੀਡੀਓ ਅਤੇ ਮੈਡੀਕਲ ਰਿਪੋਰਟਾਂ ਸਣੇ ਸਬੂਤ ਪੇਸ਼ ਕਰਨ ਦੇ ਬਾਵਜੂਦ, ਉਸ ਦਾ ਐਫਆਈਆਰ ਵਿੱਚ ਉਸ ਨੂੰ ਨਾਮਜ਼ਦ ਨਹੀਂ ਕੀਤਾ ਜਾ ਰਿਹਾ।
ਦੋ ਘੰਟੇ ਚੱਲੇ ਧਰਨੇ ਵਿੱਚ ਪਰਿਵਾਰਕ ਮੈਂਬਰਾਂ ਨੇ ਸਾਰੀਆਂ ਜ਼ਿੰਮੇਵਾਰ ਧਿਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰਦਿਆਂ ਅੰਕਿਤ ਅਤੇ ਉਸ ਦੇ ਅਣਜੰਮੇ ਬੱਚੇ ਲਈ ਇਨਸਾਫ਼ ਦੀ ਮੰਗ ਕੀਤੀ। ਏਸੀਪੀ-2 (ਪੱਛਮੀਂ) ਕੁਲਭੂਸ਼ਣ ਨੇ ਪ੍ਰਦਰਸ਼ਨਕਾਰੀਆਂ ਨੂੰ ਜਾਚ ਪ੍ਰਕਿਰਿਆ ’ਤੇ ਭਰੋਸਾ ਕਰਨ ਲਈ ਕਿਹਾ।

Advertisement
Author Image

sukhwinder singh

View all posts

Advertisement
Advertisement
×