ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ’ਚ ਤਿੰਨ ਕਾਬੂ
06:28 AM Nov 05, 2024 IST
Advertisement
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਨਵੰਬਰ
ਥਾਣਾ ਸੈਕਟਰ-49 ਦੀ ਪੁਲੀਸ ਨੇ ਸੈਕਟਰ-48 ਵਿੱਚੋਂ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਕੁਲਵਿੰਦਰ ਜੀਤ ਸਿੰਘ, ਰਮਨਦੀਪ ਸਿੰਘ ਤੇ ਖੁਸ਼ਪ੍ਰੀਤ ਸਿੰਘ ਵਾਸੀਆਨ ਮਾਨਸਾ ਸ਼ਾਮਲ ਹਨ। ਪੁਲੀਸ ਨੇ ਮੁਲਜ਼ਮਾਂ ਕੋਲੋਂ ਪਿਸਤੌਲ ਤੇ ਰੌਂਦ ਬਰਾਮਦ ਕੀਤੇ ਹਨ। ਸ਼ਿਕਾਇਤਕਰਤਾ ਜੋਗਿੰਦਰ ਸਿੰਘ ਵਾਸੀ ਮਾਨਸਾ ਨੇ ਕਿਹਾ ਕਿ ਉਹ ਚੰਡੀਗੜ੍ਹ ਵਿੱਚ ਆਪਣੇ ਦੋਸਤ ਦੇ ਘਰ ਆਇਆ ਸੀ। 2 ਨਵੰਬਰ ਨੂੰ ਸਵੇਰੇ ਮੁਲਜ਼ਮ ਉਸ ਦੇ ਦੋਸਤ ਦੇ ਘਰ ਦਾਖਲ ਹੋਏ ਤੇ ਉਸ ਨੂੰ ਜਬਰੀ ਕਾਰ ਵਿੱਚ ਬਿਠਾ ਕੇ ਲੈ ਗਏ ਅਤੇ ਸੈਕਟਰ-85 ਨੇੜੇ ਸੁੱਟ ਗਏ। ਮੁਲਜ਼ਮਾਂ ਨੇ ਉਸ ਦਾ ਸੋਨੇ ਦਾ ਬਰੇਸਲੈੱਟ ਲਾਹ ਲਿਆ। ਪੁਲੀਸ ਨੇ ਮੁਲਜ਼ਮਾਂ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਹੈ।
Advertisement
Advertisement