ਏਟੀਐੱਮ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਕਾਬੂ
08:40 AM Jan 12, 2025 IST
ਖੇਤਰੀ ਪ੍ਰਤੀਨਿਧ
ਬਟਾਲਾ, 11 ਜਨਵਰੀ
ਪਿਛਲੇ ਹਫਤੇ ਅੱਡਾ ਡੇਹਰੀਵਾਲ ਦਰੋਗਾ ਵਿੱਚ ਲੱਗੇ ਐੱਸਬੀਆਈ ਬੈਂਕ ਦੇ ਏਟੀਐੱਮ ਨੂੰ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਬਟਾਲਾ ਪੁਲੀਸ ਨੇ ਕਾਬੂ ਕਰ ਲਿਆ ਹੈ। ਇਸ ਸਬੰਧੀ ਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦੱਸਿਆ ਕਿ ਲੰਘੀ 6 ਜਨਵਰੀ ਨੂੰ ਅੱਡਾ ਡੇਹਰੀਵਾਲ ਵਿੱਚ ਏਟੀਐੱਮ ਨੂੰ ਲੁੱਟਣ ਦਾ ਕੋਸ਼ਿਸ਼ ਕੀਤੀ ਗਈ ਜਿਸ ਉਪਰੰਤ ਪੁਲੀਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਅਰੰਭ ਦਿੱਤੀ। ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਹੀਰਾ ਮਸੀਹ ਅਤੇ ਗੋਲਡੀ ਮਸੀਹ ਵਾਸੀ ਸੋਰੀਆ ਬਾਂਗਰ ਅਤੇ ਪ੍ਰਵੀਨ ਕੁਮਾਰ ਪੁੱਤਰ ਸੂਬ ਕਰਮ ਵਾਸੀ ਗਰੋਟਾ, ਹਰਿਆਣਾ ਵਜੋਂ ਦੱਸੀ ਹੈ।
Advertisement
Advertisement