For the best experience, open
https://m.punjabitribuneonline.com
on your mobile browser.
Advertisement

ਦੁਪਹੀਆ ਵਾਹਨ ਚੋਰੀ ਕਰਨ ਵਾਲੇ ਤਿੰਨ ਗ੍ਰਿਫ਼ਤਾਰ

06:58 AM May 06, 2024 IST
ਦੁਪਹੀਆ ਵਾਹਨ ਚੋਰੀ ਕਰਨ ਵਾਲੇ ਤਿੰਨ ਗ੍ਰਿਫ਼ਤਾਰ
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੀ ਹੋਈ ਪੁਲੀਸ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਮਈ
ਥਾਣਾ ਜਮਾਲਪੁਰ ਦੀ ਪੁਲੀਸ ਨੇ ਚੋਰੀ ਦੇ ਵਾਹਨਾਂ ਸਮੇਤ ਤਿੰਨ ਜਣਿਆਂ ਨੂੰ ਕਾਬੂ ਕਰਕੇ ਇੱਕ ਦੇਸੀ ਪਸਤੌਲ ਸਮੇਤ ਪੰਜ ਦੁਪਹੀਆ ਵਾਹਨ ਬਰਾਮਦ ਕੀਤੇ ਹਨ। ਇਸ ਬਾਰੇ ਏਸੀਪੀ (ਪੂਰਬੀ) ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਅਰਜਨ ਵਾਸੀ ਮਹਾਂਵੀਰ ਕਲੋਨੀ ਤਾਜਪੁਰ ਰੋਡ ਇੱਕ ਚੋਰੀ ਦੇ ਮੋਟਰਸਾਈਕਲ ’ਤੇ ਵਰਧਮਾਨ ਮਿੱਲ ਵੱਲ ਆ ਰਿਹਾ ਹੈ। ਪੁਲੀਸ ਵੱਲੋਂ ਵੈਸ਼ਨੋ ਧਾਮ ਦੇ ਬਾਹਰ ਨਾਕੇਬੰਦੀ ਦੌਰਾਨ ਅਰਜਨ ਨੂੰ ਕਾਬੂ ਕਰਕੇ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਉਸ ਨੇ ਦੱਸਿਆ ਕਿ ਉਹ ਕਮਲ ਮਲਹੋਤਰਾ ਵਾਸੀ ਸੰਜੇ ਗਾਂਧੀ ਕਲੋਨੀ ਤਾਜਪੁਰ ਰੋਡ ਨਾਲ ਮਿਲ ਕੇ ਬੀਸੀਐੱਮ ਪਾਰਕ ਦੇ ਬਾਹਰੋਂ ਵਾਹਨ ਚੋਰੀ ਕਰਦੇ ਹਨ ਤੇ ਇਹ ਵਾਹਨ ਵੀ ਉਸ ਨੇ ਉਸ ਨਾਲ ਮਿਲ ਕੇ ਚੋਰੀ ਕੀਤਾ ਹੈ। ਉਹ ਨਕਲੀ ਚਾਬੀ ਲਗਾ ਕੇ ਵਾਹਨ ਚੋਰੀ ਕਰਦੇ ਹਨ। ਉਸ ਨੇ ਦੱਸਿਆ ਕਿ ਉਸ ਕੋਲ ਇੱਕ 315 ਬੋਰ ਦਾ ਦੇਸੀ ਪਿਸਤੋਲ ਵੀ ਹੈ ਜੋ ਉਸ ਨੇ ਆਪਣੀ ਭੈਣ ਦਵਿੰਦਰ ਕੌਰ ਉਰਫ਼ ਰੇਖਾ ਦੇ ਘਰ ਉਸ ਨੂੰ ਦੱਸੇ ਬਿਨਾਂ ਲੁਕੋ ਕੇ ਰੱਖਿਆ ਹੋਇਆ ਹੈ। ਪੁਲੀਸ ਪਾਰਟੀ ਨੇ ਤੁਰੰਤ ਮੌਕੇ ’ਤੇ ਪੁੱਜ ਕੇ ਪਿਸਤੋਲ 315 ਬੋਰ ਅਤੇ 29 ਕਾਰਤੂਸ ਬਰਾਮਦ ਕੀਤੇ ਹਨ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਇੱਕ ਸਕੂਟਰੀ, ਦੋ ਮੋਟਰਸਾਈਕਲ ਤੇ ਦੋ ਐਕਟਿਵਾ ਵੀ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਸ ਦੇ ਕਬਜ਼ੇ ਵਿੱਚੋਂ ਪੰਜ ਆਰਸੀ ਕਾਪੀਆਂ ਵੀ ਬਰਾਮਦ ਹੋਈਆਂ ਹਨ। ਪੁਲੀਸ ਵੱਲੋਂ ਇਸ ਸਬੰਧੀ ਸੰਤੋਖ ਸਿੰਘ ਵਾਸੀ ਪਿੰਡ ਗਿੱਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁੱਛ-ਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਚੋਰੀ ਕੀਤੇ ਵਾਹਨ ਜਲੰਧਰ ਅਤੇ ਪਠਾਨਕੋਟ ਵਿੱਚ ਵੇਚਦੇ ਹਨ। ਪੁਲੀਸ ਵੱਲੋਂ ਮੁਲਜ਼ਮਾਂ ਤੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Advertisement

ਵੱਖ-ਵੱਖ ਥਾਵਾਂ ਤੋਂ ਪੰਜ ਮੋਟਰਸਾਈਕਲ ਚੋਰੀ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਮਈ
ਇੱਥੇ ਵੱਖ-ਵੱਖ ਥਾਵਾਂ ਤੋਂ ਪੰਜ ਮੋਟਰਸਾਈਕਲ ਚੋਰੀ ਹੋ ਗਏ ਹਨ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-3 ਦੇ ਇਲਾਕੇ ਇਕਬਾਲ ਗੰਜ ਤੋਂ ਹਰਿੰਦਰਪਾਲ ਸਿੰਘ ਦਾ ਮੋਟਰਸਾਈਕਲ ਘਰ ਦੇ ਬਾਹਰੋਂ ਚੋਰੀ ਹੋ ਗਿਆ। ਥਾਣਾ ਡਿਵੀਜ਼ਨ ਨੰਬਰ 8 ਦੇ ਇਲਾਕੇ ਰਾਣੀ ਝਾਂਸੀ ਰੋਡ ਸਿਵਲ ਲਾਈਨ ਤੋਂ ਕਸ਼ਮੀਰ ਸਿੰਘ ਵਾਸੀ ਬੈਂਕ ਕਲੋਨੀ ਹੈਬੋਵਾਲ ਕਲਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸੇ ਤਰ੍ਹਾਂ ਜਮਾਲਪੁਰ ਸਥਿਤ ਅਯੱਪਾ ਮੰਦਰ ਦੇ ਬਾਹਰੋਂ ਸੁਨੀਲ ਕੁਮਾਰ ਚੌਧਰੀ ਵਾਸੀ ਗੁਰੂ ਨਾਨਕ ਨਗਰ, ਥਾਣਾ ਜਮਾਲਪੁਰ ਦੇ ਇਲਾਕੇ ਮੁੰਡੀਆਂ ਕਲਾਂ ਸਥਿਤ ਫਾਸਟਵੇਅ ਕੇਬਲ ਦਫ਼ਤਰ ਦੇ ਬਾਹਰੋਂ ਜਸਮੀਤ ਸਿੰਘ ਵਾਸੀ ਮੁੰਡੀਆਂ ਕਲਾਂ ਅਤੇ ਦੀਪਕ ਚੌਹਾਨ ਵਾਸੀ ਇਸਲਾਮ ਗੰਜ ਦਾ ਮੋਟਰਸਾਈਕਲ ਧਨਾਨਸੂ ਪੁਲੀ ਕੋਲੋਂ ਚੋਰੀ ਹੋ ਗਿਆ।

Advertisement
Author Image

Advertisement
Advertisement
×