ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਮੀ ਕੰਪਨੀ ਦੇ ਜਾਅਲੀ ਮਾਅਰਕੇ ਵਾਲੇ ਬੂਟ ਵੇਚਣ ਸਬੰਧੀ ਤਿੰਨ ਗ੍ਰਿਫ਼ਤਾਰ

06:53 AM Jul 03, 2024 IST

ਪੱਤਰ ਪ੍ਰੇਰਕ
ਮਾਨਸਾ, 2 ਜੁਲਾਈ
ਬੂਟਾਂ ਦੇ ਉੱਤੇ ਨਾਮੀ ਕੰਪਨੀ ਦਾ ਜਾਅਲੀ ਮਾਅਰਕਾ ਲਾ ਕੇ ਵੇਚਣ ਸਬੰਧੀ ਮਾਨਸਾ ਦੇ ਇੱਕ ਮਸ਼ਹੂਰ ਬੂਟ ਹਾਊਸ ’ਤੇ ਅੱਜ ਜੁੱਤੀਆਂ ਬਣਾਉਣ ਵਾਲੀ ਕੰਪਨੀ ਨੇ ਪੁਲੀਸ ਨੂੰ ਨਾਲ ਲੈ ਕੇ ਛਾਪਾ ਮਾਰਿਆ। ਬੂਟ ਹਾਊਸ ਵਿੱਚੋਂ ਕੰਪਨੀ ਦੇ ਜਾਅਲੀ ਮਾਅਰਕੇ ਲੱਗੇ ਸੈਂਕੜੇ ਬੂਟ ਬਰਾਮਦ ਹੋਏ ਹਨ ਜਿਨ੍ਹਾਂ ਨੂੰ ਕਬਜ਼ੇ ਵਿੱਚ ਲੈ ਕੇ ਥਾਣਾ ਸਿਟੀ-2 ਪੁਲੀਸ ਨੇ ਦੁਕਾਨ ਮਾਲਕ ਪਿਓ-ਪੁੱਤ ਤੇ ਇੱਕ ਹੋਰ ਵਿਅਕਤੀ ਖ਼ਿਲਾਫ਼ ਕਾਪੀਰਾਈਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲੀਸ ਨੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਬੂਟ ਹਾਊਸ ਲੰਮੇ ਸਮੇਂ ਤੋਂ ਮਾਨਸਾ ਵਿਚ ਸਸਤੇ ਬੂਟ ਵੇਚਣ ਨੂੰ ਲੈ ਕੇ ਮਸ਼ਹੂਰ ਹੈ। ਜਾਣਕਾਰੀ ਅਨੁਸਾਰ ਕੰਪਨੀ ਨੂੰ ਕੁਝ ਵਿਅਕਤੀਆਂ ਦੀ ਸ਼ਿਕਾਇਤ ਮਿਲੀ ਕਿ ਮਾਨਸਾ ਵਿਚ ਕੁਝ ਦੁਕਾਨਦਾਰ ਉਨ੍ਹਾਂ ਦੀਆਂ ਕੰਪਨੀਆਂ ਤੇ ਹੋਰ ਕੰਪਨੀਆਂ ਦਾ ਜਾਅਲੀ ਮਾਅਰਕਾ ਲਾਕੇ ਬੂਟ ਵੇਚ ਰਹੇ ਹਨ, ਜੋ ਧੜਾਧੜ ਵਿੱਕ ਰਹੇ ਹਨ। ਇਨ੍ਹਾਂ ਬੂਟਾਂ ਨੂੰ ਖਰੀਦਣ ਲਈ ਮਾਨਸਾ ਤੋਂ ਇਲਾਵਾ ਦੂਰ-ਦੁਰਾਡੇ ਤੋਂ ਵੀ ਆਉਂਦੇ ਹਨ। ਅੱਜ ਕੰਪਨੀ ਅਧਿਕਾਰੀਆਂ ਨੇ ਮਾਨਸਾ ਪੁਲੀਸ ਨੂੰ ਨਾਲ ਲੈ ਕੇ ਰੇਲਵੇ ਫਾਟਕ ਲਾਗੇ ਬਾਂਸਲ ਬੂਟ ਹਾਊਸ ਅਤੇ ਹੋਰ ਦੁਕਾਨਾਂ ਤੇ ਛਾਪਾਮਾਰੀ ਕੀਤੀ ਜਿੱਥੋਂ ਉਨ੍ਹਾਂ ਨੂੰ ਕੰਪਨੀ ਦੇ ਜਾਅਲੀ ਮਾਅਰਕੇ ਵਾਲੇ 300-400 ਦੇ ਕਰੀਬ ਬੂਟ ਬਰਾਮਦ ਹੋਏ ਹਨ। ਪੁਲੀਸ ਨੇ ਇਹ ਮਾਲ ਜ਼ਬਤ ਕਰਕੇ ਦੁਕਾਨ ਮਾਲਕ ਰਜਨੀਸ਼ ਭੋਲਾ ਤੇ ਉਸਦੇ ਪੁੱਤਰ ਗੋਰਾ ਬਾਂਸਲ ਅਤੇ ਇੱਕ ਹੋਰ ਵਿਅਕਤੀ ਹਨੀ ਮਿੱਤਲ ਨੂੰ ਗ੍ਰਿਫਤਾਰ ਕਰ ਲਿਆ ਹੈ।

Advertisement

Advertisement
Advertisement