ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਦਾਲਤ ਵਿੱਚ ਹੁੱਲੜਬਾਜ਼ੀ ਕਰਨ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

08:26 AM May 23, 2024 IST

ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਅਦਾਲਤ ਵਿੱਚ ਹੁੱਲੜਬਾਜੀ ਕਰਨ ਦੇ ਦੋਸ਼ ਤਹਿਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਪੁਲੀਸ ਦੇ ਕੋਰਟ ਕੰਪਲੈਕਸ ਵਿੱਚ ਹਾਜ਼ਰ ਮੁਲਾਜ਼ਮ ਸੁਖਪਾਲ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਚੌਕੀ ਵਿੱਚ ਹਾਜ਼ਰ ਸੀ ਤਾਂ ਸੂਚਨਾ ਮਿਲੀ ਕਿ ਕਿ ਥਾਣਾ ਸਮਰਾਲਾ ਦੇ ਦੋਸ਼ੀ ਹਰਜੋਤ ਸਿੰਘ ਜਿਸ ਨੂੰ ਪੁਲੀਸ ਕਸਟੱਡੀ (ਖੰਨਾ ਚਲਾਨੀ) ਰਾਹੀਂ ਅਦਾਲਤ ਸ੍ਰੀਮਤੀ ਮਨੀਲਾ ਚੁੱਘ ਏਐਸਜੇ ਅੱਗੇ ਪੇਸ਼ ਕਰਨ ਲਈ ਲਿਆਂਦਾ ਗਿਆ ਸੀ ਤਾਂ ਅਦਾਲਤ ਦੇ ਬਾਹਰ ਕੁੱਝ ਮੁਜਰਮਾਂ ਨੇ ਇੱਕ ਦੂਜੇ ਉਪਰ ਹਮਲਾ ਕਰਕੇ ਇੱਕ ਦੂਜੇ ਨੂੁੰ ਧਮਕੀਆਂ ਦਿੱਤੀਆਂ ਤੇ ਅਦਾਲਤ ਵਿੱਚ ਹੁੱਲੜਬਾਜੀ ਕੀਤੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸੁਨੀਲ ਕੁਮਾਰ ਵਾਸੀ ਹਿੰਮਤ ਨਗਰ, ਮਨਰੋਜ ਸਿੰਘ, ਅਮਨਦੀਪ ਸਿੰਘ ਵਾਸੀ ਕੰਗ ਮੁਹੱਲਾ ਅਤੇ ਹਰਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਸੁਨੀਲ ਕੁਮਾਰ, ਮਨਰੋਜ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement