For the best experience, open
https://m.punjabitribuneonline.com
on your mobile browser.
Advertisement

ਮੋਗਾ ਵਿੱਚ ਇਮੀਗ੍ਰੇਸ਼ਨ ਦੇ ਮਾਲਕ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ

07:52 AM Jul 29, 2024 IST
ਮੋਗਾ ਵਿੱਚ ਇਮੀਗ੍ਰੇਸ਼ਨ ਦੇ ਮਾਲਕ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਮੋਗਾ ਦੇ ਸਿਵਲ ਹਸਪਤਾਲ ’ਚੋਂ ਮੁਲਜ਼ਮਾਂ ਦਾ ਮੈਡੀਕਲ ਕਰਵਾ ਕੇ ਲਿਜਾਂਦੀ ਹੋਈ ਪੁਲੀਸ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 28 ਜੁਲਾਈ
ਇਥੇ ਸਿਟੀ ਪੁਲੀਸ ਨੇ ਨੌਕਰੀ ਦੀ ਆੜ ਹੇਠ ਗਰੀਬ ਪਰਿਵਾਰਾਂ ਦੇ ਬੇਰੁਜ਼ਗਾਰ ਲੜਕੇ-ਲੜਕੀਆਂ ਦੀ ਲੁੱਟ ਕਰਨ ਵਾਲੇ ਇਮੀਗ੍ਰੇਸ਼ਨ ਦੇ ਗੋਰਖਧੰਦੇ ਨੂੰ ਬੇਨਕਾਬ ਕੀਤਾ ਹੈ। ਸਿਟੀ ਪੁਲੀਸ ਨੇ ਦੋ ਔਰਤਾਂ ਸਮੇਤ ਇਮੀਗ੍ਰੇਸ਼ਨ ਦੇ ਮਾਲਕ ਤੇ ਪ੍ਰਾਈਵੇਟ ਬੈਂਕ ਦੇ ਸਹਾਇਕ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰ ਕੇ ਇਮੀਗ੍ਰੇਸ਼ਨ ਸੰਚਾਲਕ, ਪ੍ਰਾਈਵੇਟ ਬੈਂਕ ਦੇ ਸਹਾਇਕ ਮੈਨੇਜਰ ਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਡੀਐੱਸਪੀ ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਟਾਈਮ ਟੂ ਫ਼ਲਾਈ ਇਮੀਗਰੇਸ਼ਨ ਐਂਡ ਵੀਜ਼ਾ ਸਲਾਹਕਾਰ ਸੰਚਾਲਕ ਮਾਨਵ ਬਾਂਸਲ, ਕੈਪੀਟਲ ਸਮਾਲ ਫ਼ਾਇਨਾਂਸ ਬੈਂਕ ਦੇ ਸਹਾਇਕ ਮੈਨੇਜਰ ਸਿਫ਼ੂ ਗੋਇਲ ਤੇ ਉਸ ਦੀ ਪਤਨੀ ਰੀਨਾ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੈਂਕ ਦੀ ਮੁਲਾਜ਼ਮ ਦੱਸੀ ਮੁਲਜ਼ਮ ਨਿਧੀ ਸਿਡਾਨਾ ਵਾਸੀ ਧਰਮਕੋਟ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਜ਼ਿਲ੍ਹਾ ਪੁਲੀਸ ਮੁਖੀ ਵਿਵੇਕਸ਼ੀਲ ਸੋਨੀ ਦੇ ਹੁਕਮਾਂ ਉੱਤੇ ਇਸ ਮਾਮਲੇ ਦੀ ਮੁੱਢਲੀ ਜਾਂਚ ਐੱਸਪੀ ਆਈ ਡਾ. ਬਾਲ ਕ੍ਰਿਸ਼ਨ ਵੱਲੋਂ ਜਾਂਚ ਕੀਤੀ ਗਈ ਹੈ। ਜਾਂਚ ਅਧਿਕਾਰੀ ਏਐੱਸਆਈ ਜਸਵੰਤ ਰਾਏ ਨੇ ਦੱਸਿਆ ਕਿ ਤਿੰਨੇ ਮੁਲਜ਼ਮਾਂ ਨੂੰ ਡਿਊਟੀ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਦਾ ਇੱਕ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਜਾਂਚ ਵਿੱਚ 9 ਸ਼ਿਕਾਇਤਕਰਤਾ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਕੁਝ ਜਣੇ ਮੁਲਜ਼ਮ ਰਮਨ ਬਾਂਸਲ ਦੀ ਇਮੀਗ੍ਰੇਸ਼ਨ ਵਿਚ ਕੰਮ ਕਰਦੇ ਸਨ ਤੇ ਕੁਝ ਵਿਦੇਸ਼ ਜਾਣ ਦੇ ਚਾਹਵਾਨ ਸਨ। ਪੁਲੀਸ ਮੁਤਾਬਕ ਸ਼ਿਕਾਇਤਕਰਤਾਵਾਂ ਨੂੰ ਉਨ੍ਹਾਂ ਦੀ ਤਨਖਾਹ ਬੈਂਕ ਰਾਹੀਂ ਦੇਣ ਦਾ ਵਾਅਦਾ ਕਰ ਕੇ ਉਨ੍ਹਾਂ ਦੇ ਕੈਪੀਟਲ ਸਮਾਲ ਫ਼ਾਇਨਾਂਸ ਬੈਂਕ ਵਿਚ ਖਾਤੇ ਖੁੱਲ੍ਹਵਾ ਲਏ ਗਏ ਅਤੇ ਚੈੱਕ ਬੁੱਕ ਤੇ ਹੋਰ ਦਸਤਾਵੇਜ਼ਾਂ ’ਤੇ ਦਸਤਖ਼ਤ ਕਰਵਾ ਕੇ ਮੁਲਜ਼ਮਾਂ ਨੇ ਆਪਣੇ ਕੋਲ ਰੱਖ ਲਏ ਸਨ। ਪੁਲੀਸ ਕੋਲ ਸ਼ਿਕਾਇਤ ਹੋਣ ਮਗਰੋਂ ਮੁਲਜ਼ਮ ਕਰੀਬ ਡੇਢ ਮਹੀਨੇ ਤੋਂ ਦਫ਼ਤਰ ਬੰਦ ਕਰਕੇ ਫ਼ਰਾਰ ਸਨ।

Advertisement

Advertisement
Advertisement
Author Image

Advertisement