ਗੌਰੀ ਲੰਕੇਸ਼ ਕਤਲ ਕੇਸ ਦੇ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਮਿਲੀ
07:32 AM Jul 18, 2024 IST
Advertisement
ਬੰਗਲੂਰੂ, 17 ਜੁਲਾਈ
ਕਰਨਾਟਕ ਹਾਈ ਕੋਰਟ ਵੱਲੋਂ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਕੇਸ ’ਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਜਸਟਿਸ ਐੱਸ ਵਿਸ਼ਵਜੀਤ ਸ਼ੈੱਟੀ ਦੀ ਅਦਾਲਤ ਨੇ ਲੰਘੇ ਦਿਨ ਅਮਿਤ ਦਿਗਵੇਕਰ, ਐੱਚਐੱਲ ਸੁਰੇਸ਼ ਅਤੇ ਕੇਟੀ ਨਵੀਨ ਕੁਮਾਰ ਨੂੰ ਜ਼ਮਾਨਤ ਦਿੱਤੀ। ਤਿੰਨਾਂ ਮੁਲਜ਼ਮਾਂ ਨੇ ਮੁਕੱਦਮੇ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿੱਚ ਅਦਾਲਤ ਨੇ ਇੱਕ ਹੋਰ ਮੁਲਜ਼ਮ ਐੱਨ ਮੋਹਨ ਨਾਇਕ ਨੂੰ ਜ਼ਮਾਨਤ ਦਿੱਤੀ ਸੀ। ਗੌਰੀ ਲੰਕੇਸ਼ ਜੋ ਕਿ ਹਿੰਦੂਵਾਦੀ ਧੜਿਆਂ ਦੀ ਆਲੋਚਕ ਸੀ, ਦੀ 5 ਸਤੰਬਰ 2017 ਨੂੰ ਬੰਗਲੂਰੂ ਵਿੱਚ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। -ਪੀਟੀਆਈ
Advertisement
Advertisement
Advertisement