For the best experience, open
https://m.punjabitribuneonline.com
on your mobile browser.
Advertisement

ਤਿੰਨ ਮੁਲਜ਼ਮ ਗ੍ਰਿਫ਼ਤਾਰ

08:57 AM Apr 15, 2024 IST
ਤਿੰਨ ਮੁਲਜ਼ਮ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 14 ਅਪਰੈਲ
ਸਥਾਨਕ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਐੱਸਐੱਚਓ ਸ਼ਾਹਕੋਟ ਯਾਦਵਿੰਦਰ ਸਿੰਘ ਨੇ ਦੱਸਿਆ ਗ੍ਰਿਫਤਾਰ ਕੀਤੇ ਰਵੀ ਕੁਮਾਰ ਵਾਸੀ ਪੱਤੀ ਲਕਸੀਆਂ (ਮਲਸੀਆਂ) ਨੇ ਫੇਰੀ ਵਾਲੇ ਨੂੰ ਮੋਟਰਸਾਈਕਲ ’ਤੇ ਲਿਫਟ ਦੇ ਕੇ ਉਸ ਕੋਲੋ 1000 ਰੁਪਏ ਨਕਦ ਤੇ ਵੇਚਣ ਵਾਲੀਆਂ 70 ਟੀ ਸ਼ਰਟਾਂ ਲੁੱਟੀਆਂ ਸਨ। ਮੁਲਜ਼ਮ ਨੂੰ ਦਾਤਰ, ਮੋਟਰਸਾਈਕਲ ਅਤੇ ਟੀ.ਸ਼ਰਟਾਂ ਵਾਲੇ ਬੈਗ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਪ੍ਰੀਤ ਅਤੇ ਅਰਮਾਨ ਗਿੱਲ ਨੂੰ ਲੁੱਟੇ ਹੋਏ ਮੋਬਾਈਲ ਤੇ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।

Advertisement

Advertisement
Author Image

Advertisement
Advertisement
×