For the best experience, open
https://m.punjabitribuneonline.com
on your mobile browser.
Advertisement

ਹਥਿਆਰਾਂ ਦੀ ਸਪਲਾਈ ਕਰਨ ਆਏ ਤਿੰਨ ਮੁਲਜ਼ਮ ਕਾਬੂ

07:53 AM Mar 12, 2024 IST
ਹਥਿਆਰਾਂ ਦੀ ਸਪਲਾਈ ਕਰਨ ਆਏ ਤਿੰਨ ਮੁਲਜ਼ਮ ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 11 ਮਾਰਚ
ਪੁਲੀਸ ਦੀ ਐੱਸਐੱਸਓਸੀ ਟੀਮ ਵੱਲੋਂ ਮੱਧ ਪ੍ਰਦੇਸ਼ ਤੋਂ ਆਈ ਹਥਿਆਰਾਂ ਦੀ ਖੇਪ ਦਾ ਪਰਦਾਫਾਸ਼ ਕਰਦਿਆਂ ਤਿੰਨ ਜਣਿਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚੋਂ ਪੁਲੀਸ ਨੇ ਹਥਿਆਰ ਸਪਲਾਈ ਕਰਨ ਆਏ ਇਕ ਮੁਲਜ਼ਮ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਜਦਕਿ ਦੋ ਫ਼ਰਾਰ ਹੋਣ ਦੀ ਕੋਸ਼ਿਸ਼ ਦੌਰਾਨ ਪੁਲੀਸ ਦੀ ਗੋਲੀ ਨਾਲ ਜ਼ਖ਼ਮੀ ਹੋ ਗਏ ਜੋ ਆਪਣੇ ਆਪ ਹਸਪਤਾਲ ਵਿੱਚ ਦਾਖ਼ਲ ਹੋਏ ਜਿਥੇ ਉਨ੍ਹਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੁਲਜ਼ਮ ਤੋਂ .32 ਬੋਰ ਦੀ ਸੱਤ ਪਿਸਤੌਲ ਅਤੇ ਦਸ ਰੌਂਦ ਬਰਾਮਦ ਕੀਤੇ ਹਨ। ਪੁਲੀਸ ਨੂੰ ਦਿੱਤੇ ਬਿਆਨ ਵਿੱਚ ਐੱਸਐੱਸਓਸੀ ਵਿੱਚ ਸ਼ਾਮਲ ਸਹਾਇਕ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਰਾਕੇਸ਼ ਕੁਮਾਰ ਵਾਸੀ ਮੰਦਰ ਬਸਤੀ ਬਰਨਾਲਾ ਫਾਟਕ ਗਲੀ ਨੰਬਰ-1 ਸੰਗਰੂਰ, ਮੱਧ ਪ੍ਰਦੇਸ਼ ਤੋਂ ਨਾਜਾਇਜ਼ ਅਸਲਾ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਹੈ ਤੇ ਐਤਵਾਰ ਸ਼ਾਮ ਨੂੰ ਮੁਲਜ਼ਮ ਜ਼ੀਰਕਪੁਰ ਵਿੱਚ ਹਥਿਆਰਾਂ ਦੀ ਖੇਪ ਹਰਮਨਦੀਪ ਸਿੰਘ ਅਤੇ ਮਨੀਸ਼ ਕੁੰਦਨ ਵਾਸੀਆਨ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੂੰ ਸਪਲਾਈ ਕਰਨ ਆਇਆ ਹੈ। ਸਵਿੱਫ਼ਟ ਗੱਡੀ ਵਿੱਚ ਦੋਵੇਂ ਮੁਲਜ਼ਮ ਆਏ ਜਿਨ੍ਹਾਂ ਨੂੰ ਪੁਲੀਸ ਨੇ ਘੇਰ ਲਿਆ ਅਤੇ ਰਾਕੇਸ਼ ਕੁਮਾਰ ਨੂੰ ਹਥਿਆਰਾਂ ਵਾਲੇ ਪਿੱਠੂ ਬੈੱਗ ਸਣੇ ਕਾਬੂ ਕਰ ਲਿਆ। ਗੱਡੀ ’ਚ ਸਵਾਰ ਮੁਲਜ਼ਮਾਂ ’ਤੇ ਪੁਲੀਸ ਨੇ ਗੋਲੀ ਚਲਾ ਦਿੱਤੀ। ਇਸ ਦੌਰਾਨ ਪੁਲੀਸ ਨੂੰ ਇਕ ਨਿੱਜੀ ਹਸਪਤਾਲ ਤੋਂ ਸੂਚਨਾ ਮਿਲੀ ਕਿ ਗੋਲੀ ਲੱਗਣ ਕਾਰਨ ਦੋ ਜ਼ਖ਼ਮੀ ਹਸਪਤਾਲ ਵਿੱਚ ਦਾਖ਼ਲ ਹੋਏ ਹਨ ਜਦ ਪੁਲੀਸ ਨੇ ਉਨ੍ਹਾਂ ਦੀ ਪਛਾਣ ਕੀਤੀ ਤਾਂ ਉਹ ਦੋਵੇਂ ਫ਼ਰਾਰ ਮੁਲਜ਼ਮ ਹੀ ਸਨ, ਜੋ ਜ਼ੇਰੇ ਇਲਾਜ ਹਨ। ਜਾਣਕਾਰੀ ਪੁਲੀਸ ਦੀ ਇਕ ਗੋਲੀ ਨਾਲ ਦੋਵੇਂ ਜਣੇ ਜ਼ਖ਼ਮੀ ਹੋਏ ਹਨ। ਪੁਲੀਸ ਦੀ ਗੋਲੀ ਇਕ ਮੁਲਜ਼ਮ ਦੀ ਬਾਂਹ ਨੂੰ ਛੂੰਹਦੀ ਹੋਈ ਦੂਜੇ ਦੇ ਪੇਟ ਵਿੱਚ ਵਜੀ ਹੈ। ਜ਼ੀਰਕਪੁਰ ਪੁਲੀਸ ਵੱਲੋਂ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Author Image

Advertisement
Advertisement
×