ਵਿਆਹੁਤਾ ਨੂੰ ਘਰੋਂ ਕੱਢਣ ਦੇ ਮਾਮਲੇ ’ਚ ਤਿੰਨ ਮੁਲਜ਼ਮ ਬਰੀ
07:42 AM Nov 12, 2024 IST
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 11 ਨਵੰਬਰ
ਇੱਥੋਂ ਦੀ ਅਦਾਲਤ ਦੇ ਐਡੀਸ਼ਨਲ ਚੀਫ ਜੁਡੀਸ਼ਲ ਮੈਜਿਸਟਰੇਟ ਮੁਨੀਸ਼ ਗਰਗ ਵੱਲੋਂ ਕੁਲਵਿੰਦਰ ਸਿੰਘ, ਜਗਜੀਵਨ ਸਿੰਘ, ਕੈਲਾਸ਼ ਕੌਰ ਵਾਸੀ ਅਹਿਮਦਗੜ੍ਹ ਨੂੰ ਨੀਤੂ ਰਾਣੀ ਵਾਸੀ ਸ਼ਕਤੀ ਨਗਰ ਬਰਨਾਲਾ ਕੋਲੋਂ ਦਾਜ ਦੀ ਮੰਗ ਕਰਨ ਅਤੇ ਕੁੱਟਮਾਰ ਕਰਕੇ ਘਰੋਂ ਕੱਢਣ ਦੇ ਕੇਸ ’ਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਐਡਵੋਕੇਟ ਨੇ ਧੀਰਜ ਕੁਮਾਰ ਦੱਸਿਆ ਕਿ ਨੀਤੂ ਰਾਣੀ ਦਾ ਵਿਆਹ ਕੁਲਵਿੰਦਰ ਸਿੰਘ ਨਾਲ ਮਿਤੀ 24-11-2007 ਨੂੰ ਹੋਇਆ ਸੀ। ਉਸ ਤੋਂ ਬਾਅਦ ਨੀਤੂ ਰਾਣੀ ਵੱਲੋਂ ਕੁਲਵਿੰਦਰ ਸਿੰਘ ਦੇ ਖਿਲਾਫ ਪੁਲੀਸ ਨੂੰ ਇੱਕ ਲਿਖਤੀ ਦਰਖਾਸਤ ਵਿੱਚ ਇਹ ਦੋਸ਼ ਲਗਾਏ ਸਨ ਕਿ ਕੁਲਵਿੰਦਰ ਸਿੰਘ ਅਤੇ ਉਸ ਦੇ ਮਾਤਾ ਪਿਤਾ ਨੇ ਉਸ ਕੋਲੋਂ ਦਾਜ ਦੀ ਮੰਗ ਕੀਤੀ ਹੈ, ਉਸ ਨੂੰ ਪ੍ਰੇਸ਼ਾਨ ਕੀਤਾ ਹੈ ਅਤੇ ਉਸਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਹੈ ਤੇ ਦਾਜ ਨੂੰ ਖੁਰਦ ਬੁਰਦ ਕਰ ਦਿੱਤਾ ਹੈ।
Advertisement
Advertisement