ਕਪਿਲ ਸ਼ਰਮਾ, ਰੈਮੋ ਡਿਸੂਜ਼ਾ ਤੇ ਰਾਜਪਾਲ ਯਾਦਵ ਨੂੰ ਧਮਕੀਆਂ
06:19 AM Jan 24, 2025 IST
Advertisement
ਮੁੰਬਈ:
Advertisement
ਹਾਸਰਸ ਕਲਾਕਾਰ ਕਪਿਲ ਸ਼ਰਮਾ, ਅਦਾਕਾਰ ਰਾਜਪਾਲ ਯਾਦਵ, ਗਾਇਕ ਤੇ ਕਾਮੇਡੀਅਨ ਸੁਗੰਧਾ ਮਿਸ਼ਰਾ ਤੇ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਸਮੇਤ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੂੰ ਧਮਕੀਆਂ ਭਰੀਆਂ ਈਮੇਲਾਂ ਮਿਲੀਆਂ ਹਨ। ਅੰਬੋਲੀ ਪੁਲੀਸ ਨੇ ਵਿਸ਼ਨੂੰ ਨਾਮ ਦੇ ਵਿਅਕਤੀ ਵੱਲੋਂ ਅਦਾਕਾਰ ਰਾਜਪਾਲ ਯਾਦਵ ਨੂੰ ਪਿਛਲੇ ਸਾਲ 14 ਦਸੰਬਰ ਨੂੰ ਭੇਜੀ ਈਮੇਲ ’ਤੇ ਐੱਫਆਈਆਰ ਦਰਜ ਕੀਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਈਮੇਲ ਪਾਕਿਸਤਾਨ ਤੋਂ ਭੇਜੀ ਗਈ ਹੈ। ਇਸੇ ਤਰ੍ਹਾਂ ਕੋਰੀਓਗ੍ਰਾਫਰ ਰੈਮੋ ਡਿਸੂਜ਼ਾ ਨੇ ਵੀ ਧਮਕੀਆਂ ਦੀ ਸ਼ਿਕਾਇਤ ਦਿੱਤੀ ਹੈ। -ਪੀਟੀਆਈ
Advertisement
Advertisement