27 ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ
06:29 PM Oct 25, 2024 IST
Advertisement
ਨਵੀਂ ਦਿੱਲੀ, 25 ਅਕਤੂਬਰ
Bomb Threats: ਦੇਸ਼ ਦੀਆਂ ਘਰੇਲੂ ਤੇ ਕੌਮਾਂਤਰੀ ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਅੱਜ 27 ਹਵਾਈ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਸਬੰਧੀ ਹਵਾਈ ਅੱਡਾ ਅਥਾਰਿਟੀ ਤੇ ਹਵਾਈ ਕੰਪਨੀਆਂ ਨੇ ਸੁਰੱਖਿਆ ਸਬੰਧੀ ਨਿਯਮਾਂ ਦਾ ਪਾਲਣ ਕੀਤਾ। ਦੂਜੇ ਪਾਸੇ ਪੁਲੀਸ ਤੇ ਸੁਰੱਖਿਆ ਬਲਾਂ ਨੇ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾ ਦਿੱਤੀ ਹੈ। ਦੂਜੇ ਪਾਸੇ ਪੁਲੀਸ ਤੇ ਵਿਸ਼ੇਸ਼ ਟੀਮਾਂ ਨੇ ਧਮਕੀਆਂ ਦੇਣ ਵਾਲਿਆਂ ਦੇ ਸੋਸ਼ਲ ਮੀਡੀਆ ’ਤੇ ਖਾਤੇ ਸੀਜ਼ ਕਰ ਦਿੱਤੇ ਹਨ। ਇਸ ਤੋਂ ਇਕ ਦਿਨ ਪਹਿਲਾਂ 85 ਹਵਾਈ ਉਡਾਣਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਵਿਚ ਏਅਰ ਇੰਡੀਆ, ਇੰਡੀਗੋ ਤੇ ਵਿਸਤਾਰਾ ਦੀਆਂ 20-20 ਉਡਾਣਾਂ ਤੇ ਅਕਾਸਾ ਏਅਰ ਦੀਆਂ 25 ਉਡਾਣਾਂ ਸ਼ਾਮਲ ਸਨ।
Advertisement
Advertisement
Advertisement