ਸ਼ਿਵ ਸੈਨਾ ਆਗੂ ਨੂੰ ਧਮਕੀ ਦੇਣ ਵਾਲਾ ਕਾਬੂ
08:14 AM Jun 12, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੂਨ
ਪੁਲੀਸ ਨੇ ਸ਼ਿਵ ਸੈਨਾ ਆਗੂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਇੱਕ ਵਿਅਕਤੀ ਨੂੰ ਕੈਥਲ (ਹਰਿਆਣਾ) ਤੋਂ ਕਾਬੂ ਕੀਤਾ ਹੈ ਜੋ ਕਿ ਗੁਰਦੁਆਰਾ ਨਿੰਮ ਸਾਹਿਬ ਵਿੱਚ ਰਹਿੰਦਾ ਹੈ। ਇਸ ਸਬੰਧੀ ਥਾਣੇਦਾਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਵ ਸੈਨਾ ਪੰਜਾਬ ਦੇ ਕੌਮੀ ਉਪ ਪ੍ਰਧਾਨ ਅਮਿਤ ਕੁਮਾਰ ਅਰੋੜਾ ਵਾਸੀ ਨਿਊ ਸੁਖਦੇਵ ਨਗਰ ਬਲਾਕ ਬੀ ਭਾਮੀਆਂ ਰੋਡ ਆਪਣੇ ਘਰ ਹਾਜ਼ਰ ਸੀ ਤਾਂ ਇੱਕ ਵਟਸਐਪ ਕਾਲ ਰਾਹੀਂ ਇਕ ਵਿਅਕਤੀ ਵੱਲੋਂ ਉਸ ਨੂੰ ਗੋਲੀ ਮਾਰ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਵੱਲੋਂ ਕੇਸ ਦਰਜ ਕਰਨ ਉਪਰੰਤ ਦੌਰਾਨੇ ਤਫ਼ਤੀਸ਼ ਸਾਹਿਬ ਸਿੰਘ ਵਾਸੀ ਗੁਰਦੁਆਰਾ ਨਿੰਮ ਸਾਹਿਬ ਕੈਥਲ (ਹਰਿਆਣਾ) ਨੂੰ ਕਾਬੂ ਕਰਕੇ ਉਸ ਪਾਸੋਂ 1 ਮੋਬਾਈਲ ਬਰਾਮਦ ਕੀਤਾ ਹੈ।
Advertisement
Advertisement