For the best experience, open
https://m.punjabitribuneonline.com
on your mobile browser.
Advertisement

ਲਾਹੌਰ ਹਾਈ ਕੋਰਟ ਦੇ ਤਿੰਨ ਜੱਜਾਂ ਨੂੰ ਧਮਕੀ

07:57 AM Apr 04, 2024 IST
ਲਾਹੌਰ ਹਾਈ ਕੋਰਟ ਦੇ ਤਿੰਨ ਜੱਜਾਂ ਨੂੰ ਧਮਕੀ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਲਾਹੌਰ: ਪਾਕਿਸਤਾਨ ਵਿੱਚ ਇਸਲਾਮਾਬਾਦ ਹਾਈ ਕੋਰਟ ਦੇ ਜੱਜਾਂ ਮਗਰੋਂ ਹੁਣ ਲਾਹੌਰ ਹਾਈ ਕੋਰਟ ਦੇ ਤਿੰਨ ਜੱਜਾਂ ਨੂੰ ਵੀ ਅੱਜ ਚਿੱਟੇ ਪਾਊਡਰ ਵਾਲੇ ਧਮਕੀ ਪੱਤਰ ਮਿਲੇ ਹਨ। ਅਦਾਲਤ ਦੇ ਰਜਿਸਟਰਾਰ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਚਿੱਟਾ ਪਾਊਡਰ ਖ਼ਤਰਨਾਕ ‘ਐਂਥਰੈਕਸ’ ਹੋਣ ਦਾ ਸ਼ੱਕ ਹੈ। ਪੰਜਾਬ ਸੂਬੇ ਦੇ ਇੱਕ ਪੁਲੀਸ ਤਰਜਮਾਨ ਨੇ ਕਿਹਾ, ‘‘ਪਾਊਡਰ ਨੂੰ ਜਾਂਚ ਲਈ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ ਕਿ ਕੀ ਇਹ ਐਂਥਰੈਕਸ ਹੈ।’’ ਜਿਨ੍ਹਾਂ ਜੱਜਾਂ ਨੂੰ ਪੱਤਰ ਮਿਲੇ ਹਨ, ਉਨ੍ਹਾਂ ਵਿੱਚ ਜਸਟਿਸ ਸ਼ੁਜਾਤ ਅਲੀ ਖਾਨ, ਜਸਟਿਸ ਸ਼ਾਹਿਦ ਬਿਲਾਲ ਹਸਨ ਅਤੇ ਜਸਟਿਸ ਆਲੀਆ ਨੀਲਮ ਸ਼ਾਮਲ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×