ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੰਦਰ ਦੇ ਪੁਜਾਰੀ ਨੂੰ ਜਾਨੋਂ ਮਾਰਨ ਦੀ ਧਮਕੀ

08:39 AM Jul 26, 2024 IST

ਹਰਜੀਤ ਸਿੰਘ
ਡੇਰਾਬੱਸੀ, 25 ਜੁਲਾਈ
ਪੁਲੀਸ ਸਟੇਸ਼ਨ ਦੇ ਨੇੜੇ ਲੰਘੇ ਦਿਨੀਂ ਅਪੋਲੋ ਡਾਇਗਨੋਸਟਿਕ ਸੈਂਟਰ ਵਿੱਚ ਫਿਰੌਤੀ ਵਾਲੀ ਚਿੱਠੀ ਦੇਣ ਮਗਰੋਂ ਹਵਾਈ ਫਾਇਰ ਕਰਨ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਕਿ ਨਾਮੀ ਕਥਾਵਾਚਕ, ਵਿਸ਼ਵ ਹਿੰਦੂ ਤਖ਼ਤ ਦੇ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਸਵਾਮੀ ਵਿਕਾਸ ਦਾਸ ਮਹਾਰਾਜ ਨੂੰ ਜਾਨੋਂ ਮਾਰਨ ਦੀ ਧਮਕੀ ਭਰੀ ਚਿੱਠੀ ਨੇ ਪੁਲੀਸ ਦੀ ਚਿੰਤਾ ਵਧਾ ਦਿੱਤੀ ਹੈ। ਇਹ ਧਮਕੀ ਭਰੀ ਚਿੱਠੀ ਦੇ ਪਿੰਡ ਦਫ਼ਰਪੁਰ ਨੇੜੇ ਖਾਟੂ ਸ਼ਿਆਮ ਆਸ਼ਰਮ ਦੇ ਬਾਹਰ ਖੜ੍ਹੀ ਪੁਜਾਰੀ ਦੀ ਕਾਰ ਤੋਂ ਮਿਲੇ ਕਾਲੇ ਰੰਗ ਦੇ ਲਿਫ਼ਾਫ਼ੇ ਵਿੱਚੋਂ ਮਿਲੀ ਹੈ। ਲਿਫ਼ਾਫ਼ੇ ਵਿੱਚ ਇੱਕ ਮੁਰਗੇ ਦੀ ਕੱਟੀ ਹੋਈ ਧੌਣ ਵੀ ਰੱਖੀ ਹੋਈ ਸੀ। ਸੀਸੀਟੀਵੀ ਕੈਮਰੇ ਵਿੱਚ ਦੋ ਦਿਨ ਹਥਿਆਰ ਬੰਦ ਲੁਟੇਰੇ ਚਿੱਟੇ ਰੰਗ ਦੀ ਸਵਿਫਟ ਕਾਰ ਵਿੱਚ ਆਏ ਸਨ। ਧਮਕੀ ਭਰੀ ਚਿੱਠੀ ’ਚ ਲਿਖਿਆ ਹੈ, ‘‘ਵਿਕਾਸ ਦਾਸ ਤੇਰੀ ਮੌਤ ਨਜ਼ਦੀਕ ਹੈ, ਤੂੰ ਜੋ ਖ਼ਾਲਿਸਤਾਨੀਆਂ ਖ਼ਿਲਾਫ਼ ਜ਼ਹਿਰ ਉਗਲਿਆ ਹੈ, ਉਸ ਦਾ ਨਤੀਜਾ ਭੁਗਤਣਾ ਪਵੇਗਾ, ਬਹੁਤ ਜਲਦੀ ਤੇਰੀ ਵੀ ਇਸ ਮੁਰਗੇ ਦੀ ਤਰ੍ਹਾਂ ਬੋਟੀ-ਬੋਟੀ ਕਰ ਦਿਆਂਗੇ, ਤੈਨੂੰ 100 ਫ਼ੀਸਦੀ ਮਾਰਾਂਗੇ, ਬਚ ਸਕਦਾ ਤਾਂ ਬਚ ਲੈ.. ਖ਼ਾਲਿਸਤਾਨ ਜ਼ਿੰਦਾਬਾਦ।’’ ਪੁਜਾਰੀ ਵਿਕਾਸ ਦਾਸ ਨੇ ਲੰਘੇ ਦਿਨੀਂ ਲੁਧਿਆਣਾ ਵਿੱਚ ਹਿੰਦੂ ਆਗੂ ’ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਆਪਣੇ ਫੇਸਬੁੱਕ ਅਕਾਊਂਟ ਤੋਂ ਇਕ ਬਿਆਨ ਸਾਂਝਾ ਕਰਦਿਆਂ ਕਿਹਾ ਸੀ ਕਿ ਖਾਲਿਸਤਾਨੀਆਂ ਨੂੰ ਉਪਜਣ ਨਹੀਂ ਦਿੱਤਾ ਜਾਵੇਗਾ ਜਿਸ ਨੂੰ ਇਸ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੂਚਨਾ ਮਿਲਣ ’ਤੇ ਏਐੱਸਪੀ ਵੈਭਵ ਚੌਧਰੀ ਅਤੇ ਥਾਣਾ ਮੁਖੀ ਮਨਦੀਪ ਸਿੰਘ ਤੇ ਮੁਬਾਰਕਪੁਰ ਚੌਂਕੀ ਇੰਚਾਰਜ ਸਤਨਾਮ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰ ਕਰ ਦਿੱਤੀ ਹੈ। ਮੁਬਾਰਕਪੁਰ ਪੁਲੀਸ ਚੌਕੀ ਵਿੱਚ ਮਾਮਲੇ ਸਬੰਧੀ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement