For the best experience, open
https://m.punjabitribuneonline.com
on your mobile browser.
Advertisement

ਗੋਆ ਦੇ ਮੰਤਰੀ ਨੂੰ ਜਾਨੋਂ ਮਾਰਨ ਦੀ ‘ਧਮਕੀ’

11:21 PM Jul 23, 2024 IST
ਗੋਆ ਦੇ ਮੰਤਰੀ ਨੂੰ ਜਾਨੋਂ ਮਾਰਨ ਦੀ ‘ਧਮਕੀ’
Advertisement

ਪਣਜੀ, 23 ਜੁਲਾਈ
ਗੋਆ ਦੇ ਟਰਾਂਸਪੋਰਟ ਮੰਤਰੀ ਮੌਵਿਨ ਗੋਡਿਨਹੋ ਨੂੰ ਸੋਸ਼ਲ ਮੀਡੀਆ ’ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਉਨ੍ਹਾਂ ਅੱਜ ਪੁਲੀਸ ਕੋਲ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਮੰਤਰੀ ਦੇ ਨਿੱਜੀ ਸਕੱਤਰ ਅਜੈ ਥੋਰਟ ਨੇ ਇਸ ਸਬੰਧੀ ਡੀਜੀਪੀ ਨੂੰ ਸ਼ਿਕਾਇਤ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਖੁਦ ਨੂੰ ਟੈਕਸੀ ਡਰਾਈਵਰ ਦੱਸ ਰਹੇ ਅਣਪਛਾਤੇ ਵਿਅਕਤੀ ਨੇ ਵ੍ਹਟਸਐਪ ’ਤੇ ਵੁਆਇਸ ਐੱਸਐੱਮਐੱਸ ਵਾਇਰਲ ਕੀਤਾ ਹੈ। ਇਸ ਵਿਅਕਤੀ ਨੇ ਆਮ ਲੋਕਾਂ ਦੇ ਨਾਲ-ਨਾਲ ਟੈਕਸੀ ਡਰਾਈਵਰਾਂ ਨੂੰ ਇਸ ਮੰਤਰੀ ਨੂੰ ਸਰੀਰਕ ਤੌਰ ’ਤੇ ਗੰਭੀਰ ਨੁਕਸਾਨ ਪਹੁੰਚਾਉਣ ਜਾਂ ਹੱਤਿਆ ਦਾ ਸੱਦਾ ਦਿੱਤਾ ਹੈ।

Advertisement

Advertisement
Author Image

Advertisement
Advertisement
×