ਡੀਸੀ ਦਫ਼ਤਰ ਅੰਬਾਲਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਝੂਠੀ ਨਿੱਕਲੀ
02:34 PM May 21, 2025 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 21 ਮਈ
Advertisement
ਅੱਜ ਸਵੇਰੇ ਈ-ਮੇਲ ਰਾਹੀਂ ਡੀਸੀ ਦਫ਼ਤਰ ਅੰਬਾਲਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਘਬਰਾਹਟ ਪੈਦਾ ਹੋ ਗਈ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲੀਸ ਫੋਰਸ, ਡੌਗ ਸਕੂਐਡ ਅਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਗਏ। ਇਸ ਦੌਰਾਨ ਪਹੁੰਚੀਆਂ ਟੀਮਾਂ ਕੀਤੀ ਗਈ ਜਾਂਚ ਦੌਰਾਨ ਕੋਈ ਵੀ ਅਜਿਹੀ ਵਸਤੂ ਨਹੀਂ ਮਿਲੀ।
ਇਸ ਸਬੰਧੀ ਡਿਪਟੀ ਕਮਿਸ਼ਨਰ ਸੀ ਅਜੈ ਸਿੰਘ ਤੋਮਰ ਨੇ ਦੱਸਿਆ ਕਿ ਸਵੇਰੇ ਡਿਪਟੀ ਕਮਿਸ਼ਨਰ ਅੰਬਾਲਾ ਦੀ ਆਫੀਸ਼ੀਅਲ ਈ-ਮੇਲ ਆਈਡੀ ਨੇ ਇਕ ਸੰਦੇਸ਼ ਪ੍ਰਾਪਤ ਹੋਇਆ ਜਿਸ ਵਿਚ ਡੀਸੀ ਅੰਬਾਲਾ ਦੇ ਦਫ਼ਤਰ ਵਿਚ ਆਰਡੀਐਕਸ ਬੇਸਡ ਈਆਈਈਡੀ ਹੋਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਕਿਹਾ ਕਿ ਭਾਵੇਂ ਪਹਿਲੀ ਨਜ਼ਰੇ ਇਹ ਸੰਦੇਸ਼ ਫ਼ਰਜ਼ੀ ਲੱਗ ਰਿਹਾ ਸੀ ਪਰੰਤੂ ਫਿਰ ਵੀ ਸਰੁੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੇ ਪੁਲੀਸ ਵਿਭਾਗ ਨੂੰ ਸੂਚਿਤ ਕੀਤਾ। ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਕੋਈ ਵੀ ਖ਼ਤਰਨਾਕ ਵਸਤੁ ਨਾ ਮਿਲਣ ਤੋਂ ਬਾਅਦ ਦਫ਼ਤਰ ਦਾ ਕੰਮਕਾਜ ਸੁਚਾਰੂ ਢੰਗ ਨਾਲ ਸ਼ੁਰੂ ਕੀਤਾ ਗਿਆ।
Advertisement
Advertisement



