For the best experience, open
https://m.punjabitribuneonline.com
on your mobile browser.
Advertisement

ਦਿੱਲੀ ਦੇ 7 ਹਸਪਤਾਲਾਂ, ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ

06:59 AM May 13, 2024 IST
ਦਿੱਲੀ ਦੇ 7 ਹਸਪਤਾਲਾਂ  ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ
ਬੁਰਾੜੀ ਹਸਪਤਾਲ ਦੇ ਬਾਹਰ ਤਾਇਨਾਤ ਸੁਰੱਖਿਆ ਬਲਾਂ ਦੇ ਅਧਿਕਾਰੀ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 12 ਮਈ
ਦਿੱਲੀ-ਐਨਸੀਆਰ ਦੇ 150 ਤੋਂ ਵੱਧ ਸਕੂਲਾਂ ਵਿੱਚ ਬੰਬ ਦੀ ਧਮਕੀ ਤੋਂ ਲਗਪਗ 11 ਦਿਨਾਂ ਬਾਅਦ ਅੱਜ ਸ਼ਹਿਰ ਦੇ ਸੱਤ ਹਸਪਤਾਲਾਂ ਅਤੇ ਆਈਜੀਆਈ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਮਿਲੀ ਹੈ। ਦਿੱਲੀ ਫਾਇਰ ਸਰਵਿਸਿਜ਼ (ਡੀਐਫਐਸ) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-3, ਬੁਰਾੜੀ ਹਸਪਤਾਲ, ਸੰਜੇ ਗਾਂਧੀ ਹਸਪਤਾਲ, ਗੁਰੂ ਤੇਗ ਬਹਾਦਰ ਹਸਪਤਾਲ, ਬਾੜਾ ਹਿੰਦੂ ਰਾਓ ਹਸਪਤਾਲ, ਜਨਕਪੁਰੀ ਸੁਪਰ ਸਪੈਸ਼ਲਿਟੀ ਹਸਪਤਾਲ, ਦੀਨ ਦਿਆਲ ਉਪਾਧਿਆਏ ਅਤੇ ਦਾਬਰੀ ਦੇ ਦਾਦਾ ਦੇਵ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਪੁਲੀਸ ਸੂਤਰਾਂ ਅਨੁਸਾਰ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਸ਼ਾਮ 6 ਵਜੇ ਧਮਕੀ ਭਰੀ ਈਮੇਲ ਮਿਲੀ। ਸ਼ਹਿਰ ਦੇ ਸਾਰੇ ਹਸਪਤਾਲਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਹਵਾਈ ਅੱਡੇ ’ਤੇ ਵਾਧੂ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ, ਜਦੋਂ ਕਿ ਅਜੇ ਤੱਕ ਕਿਸੇ ਵੀ ਸਥਾਨ ਤੋਂ ਕੋਈ ਵੀ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਉੱਤਰੀ) ਐਮ ਕੇ ਮੀਨਾ ਨੇ ਦੱਸਿਆ ਕਿ ਦੁਪਹਿਰ 3 ਵਜੇ ਬੁਰਾੜੀ ਹਸਪਤਾਲ ਤੋਂ ਧਮਕੀ ਦੇ ਸਬੰਧ ਵਿੱਚ ਇੱਕ ਕਾਲ ਤੋਂ ਬਾਅਦ ਸਥਾਨਕ ਪੁਲੀਸ, ਬੰਬ ਸਕੁਐਡ, ਡੌਗ ਸਕੁਐਡ ਮੌਕੇ ’ਤੇ ਪਹੁੰਚ ਗਏ। ‘‘ਟੀਮਾਂ ਹਸਪਤਾਲ ਦੀ ਜਾਂਚ ਕਰ ਰਹੀਆਂ ਹਨ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।’’ ਅਧਿਕਾਰੀਆਂ ਮੁਤਾਬਕ ਸੰਜੇ ਗਾਂਧੀ ਹਸਪਤਾਲ ਨੂੰ ਵੀ ਦੁਪਹਿਰ 3 ਵਜੇ ਦੇ ਕਰੀਬ ਧਮਕੀ ਭਰੀ ਈਮੇਲ ਮਿਲੀ। ਡੀਐਫਐਸ ਅਧਿਕਾਰੀ ਨੇ ਕਿਹਾ, ‘‘ਕਾਲ ਦੇ ਤੁਰੰਤ ਬਾਅਦ, ਅਸੀਂ ਤੁਰੰਤ ਦੋਵਾਂ ਸਥਾਨਾਂ ‘ਤੇ ਦੋ ਫਾਇਰ ਇੰਜਣ ਭੇਜੇ। ਇਸ ਤੋਂ ਇਲਾਵਾ ਟੀਮਾਂ ਨੂੰ ਉਨ੍ਹਾਂ ਸਾਰੀਆਂ ਥਾਵਾਂ ’ਤੇ ਭੇਜਿਆ ਗਿਆ ਹੈ ਜਿੱਥੋਂ ਸਾਨੂੰ ਕਾਲਾਂ ਆ ਰਹੀਆਂ ਹਨ। ਅਹਿਮਦਾਬਾਦ ਦੇ ਸਰਦਾਰ ਵੱਲਭ ਭਾਈ ਪਟੇਲ ਇੰਟਰਨੈਸ਼ਨਲ ਏਅਰਪੋਰਟ ਅਤੇ ਲਖਨਊ ਹਵਾਈ ਅੱਡੇ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀਆਂ ਵੀ ਈਮੇਲ ਜ਼ਰੀਏ ਮਿਲੀਆਂ ਹਨ। -ਪੀਟੀਆਈ

Advertisement

ਜੈਪੁਰ ਦੇ ਹਵਾਈ ਅੱਡੇ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਜੈਪੁਰ: ਜੈਪੁਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਤਵਾਰ ਨੂੰ ਇੱਕ ਈਮੇਲ ਰਾਹੀਂ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਫਰਾ-ਤਫਰੀ ਮਚ ਗਈ, ਜਿਸ ’ਚ ਹਵਾਈ ਅੱਡੇ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ। ਜਦੋਂ ਕਿ ਸੀਆਈਐੱਸਐੱਫ ਵੱਲੋਂ ਹਵਾਈ ਅੱਡੇ ਵਿੱਚ ਚਲਾਈ ਤਲਾਸ਼ੀ ਮੁਹਿੰਮ ਤੋਂ ਬਾਅਦ ਕੁਝ ਵੀ ਠੋਸ ਨਹੀਂ ਮਿਲਿਆ। ਈਮੇਲ ਵਿੱਚ ਕਿਹਾ ਗਿਆ ਹੈ, ‘‘ਬਿਲਡਿੰਗ ਵਿੱਚ ਬੰਬ ਲਗਾਇਆ ਗਿਆ ਹੈ, ਬੇਕਸੂਰ ਲੋਕਾਂ ਦੀ ਜਾਨ ਬਚਾਓ।’’ ਧਮਕੀ ਤੋਂ ਬਾਅਦ ਹਵਾਈ ਅੱਡੇ ਦੇ ਸੁਰੱਖਿਆ ਕਰਮਚਾਰੀਆਂ, ਪੁਲੀਸ, ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਨੇ ਹਵਾਈ ਅੱਡੇ ਦੀ ਬਰੀਕੀ ਨਾਲ ਤਲਾਸ਼ੀ ਲਈ ਜਦਕਿ ਵਿਜੀਲੈਂਸ ਟੀਮ ਨੇ ਈਮੇਲ ਭੇਜਣ ਵਾਲੇ ਵਿਅਕਤੀ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਐਸਐਚਓ (ਏਅਰਪੋਰਟ) ਮੋਤੀਲਾਲ ਸ਼ਰਮਾ ਨੇ ਆਈਏਐਨਐਸ ਨੂੰ ਦੱਸਿਆ ਕਿ ਸੀਆਈਐਸਐਫ ਦੀ ਅਧਿਕਾਰਤ ਈਮੇਲ ਆਈਡੀ ’ਤੇ ਐਤਵਾਰ ਦੁਪਹਿਰ 3:15 ਵਜੇ ਇੱਕ ਧਮਕੀ ਭਰੀ ਮੇਲ ਪ੍ਰਾਪਤ ਹੋਈ। -ਆਈਏਐਨਐਸ

Advertisement
Author Image

Advertisement
Advertisement
×