ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੇਸ਼ ਦੇ 41 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

11:33 PM Jun 18, 2024 IST

ਨਵੀਂ ਦਿੱਲੀ, 18 ਜੂਨ
ਦੇਸ਼ ਦੇ 41 ਹਵਾਈ ਅੱਡਿਆਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈ-ਮੇਲ ਮਿਲੀਆਂ ਜਿਸ ਮਗਰੋਂ ਸੁਰੱਖਿਆ ਏਜੰਸੀਆਂ ਵੱਲੋਂ ਕਈ ਘੰਟੇ ਮੁਹਿੰਮ ਚਲਾਈ ਗਈ। ਜਾਂਚ ਮਗਰੋਂ ਹਰੇਕ ਧਮਕੀ ਨੂੰ ਅਫਵਾਹ ਐਲਾਨਿਆ ਗਿਆ। ਸੂਤਰਾਂ ਮੁਤਾਬਕ, ਇਹ ਈ-ਮੇਲ ਦੁਪਹਿਰ ਲਗਪਗ 12.40 ਵਜੇ ਹਵਾਈ ਅੱਡਿਆਂ ’ਤੇ ਐਕਸਹਿਊਮੈਡੀਯੂ@888’ ਈ-ਮੇਲ ਤੋਂ ਪ੍ਰਾਪਤ ਹੋਈਆਂ ਹਨ। ਸੂਤਰਾਂ ਨੇ ਕਿਹਾ ਕਿ ਫਰਜ਼ੀ ਧਮਕੀਆਂ ਵਾਲੀਆਂ ਈ-ਮੇਲਾਂ ਪਿੱਛੇ ‘ਕੇਐੱਨਆਰ’ ਨਾਮ ਦੇ ਆਨਲਾਈਨ ਗਰੁੱਪ ਦਾ ਹੱਥ ਹੋਣ ਦਾ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਨੇ ਕਥਿਤ ਤੌਰ ’ਤੇ ਪਹਿਲੀ ਮਈ ਨੂੰ ਦਿੱਲੀ-ਐੱਨਸੀਆਰ ਦੇ ਕਈ ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਈ-ਮੇਲਾਂ ਭੇਜੀਆਂ ਸਨ।  -ਪੀਟੀਆਈ

Advertisement

Advertisement