For the best experience, open
https://m.punjabitribuneonline.com
on your mobile browser.
Advertisement

ਦੇਸ਼ ਦੇ 41 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

11:33 PM Jun 18, 2024 IST
ਦੇਸ਼ ਦੇ 41 ਹਵਾਈ ਅੱਡਿਆਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Advertisement

ਨਵੀਂ ਦਿੱਲੀ, 18 ਜੂਨ
ਦੇਸ਼ ਦੇ 41 ਹਵਾਈ ਅੱਡਿਆਂ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਵਾਲੀਆਂ ਈ-ਮੇਲ ਮਿਲੀਆਂ ਜਿਸ ਮਗਰੋਂ ਸੁਰੱਖਿਆ ਏਜੰਸੀਆਂ ਵੱਲੋਂ ਕਈ ਘੰਟੇ ਮੁਹਿੰਮ ਚਲਾਈ ਗਈ। ਜਾਂਚ ਮਗਰੋਂ ਹਰੇਕ ਧਮਕੀ ਨੂੰ ਅਫਵਾਹ ਐਲਾਨਿਆ ਗਿਆ। ਸੂਤਰਾਂ ਮੁਤਾਬਕ, ਇਹ ਈ-ਮੇਲ ਦੁਪਹਿਰ ਲਗਪਗ 12.40 ਵਜੇ ਹਵਾਈ ਅੱਡਿਆਂ ’ਤੇ ਐਕਸਹਿਊਮੈਡੀਯੂ@888’ ਈ-ਮੇਲ ਤੋਂ ਪ੍ਰਾਪਤ ਹੋਈਆਂ ਹਨ। ਸੂਤਰਾਂ ਨੇ ਕਿਹਾ ਕਿ ਫਰਜ਼ੀ ਧਮਕੀਆਂ ਵਾਲੀਆਂ ਈ-ਮੇਲਾਂ ਪਿੱਛੇ ‘ਕੇਐੱਨਆਰ’ ਨਾਮ ਦੇ ਆਨਲਾਈਨ ਗਰੁੱਪ ਦਾ ਹੱਥ ਹੋਣ ਦਾ ਸ਼ੱਕ ਹੈ। ਉਨ੍ਹਾਂ ਦੱਸਿਆ ਕਿ ਇਸ ਗਰੁੱਪ ਨੇ ਕਥਿਤ ਤੌਰ ’ਤੇ ਪਹਿਲੀ ਮਈ ਨੂੰ ਦਿੱਲੀ-ਐੱਨਸੀਆਰ ਦੇ ਕਈ ਸਕੂਲਾਂ ਨੂੰ ਇਸੇ ਤਰ੍ਹਾਂ ਦੀਆਂ ਈ-ਮੇਲਾਂ ਭੇਜੀਆਂ ਸਨ। -ਪੀਟੀਆਈ

Advertisement

Advertisement
Advertisement
Author Image

Advertisement