ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੀਐੱਮ ਦੀ ਯੋਗਸ਼ਾਲਾ ਦਾ ਹਜ਼ਾਰਾਂ ਲੋਕ ਲੈ ਰਹੇ ਨੇ ਲਾਭ: ਮੀਤ ਹੇਅਰ

11:26 AM Jun 16, 2024 IST

ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 15 ਜੂਨ
ਜ਼ਿਲ੍ਹੇ ’ਚ 84 ਥਾਵਾਂ ’ਤੇ ਰੋਜ਼ਾਨਾ ਸੀਐੱਮ ਦੀ ਯੋਗਸ਼ਾਲਾ ’ਚ ਹਜ਼ਾਰਾਂ ਲੋਕ ਹਿੱਸਾ ਲੈ ਰਹੇ ਹਨ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 15 ਮਾਹਰ ਯੋਗ ਟਰੇਨਰ ਨਿਯੁਕਤ ਕੀਤੇ ਗਏ ਹਨ, ਜੋ ਬਰਨਾਲਾ ਸ਼ਹਿਰ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ, ਸਬ-ਤਹਿਸੀਲਾਂ, ਬਲਾਕਾਂ ਅਤੇ ਪਿੰਡਾਂ ਵਿੱਚ ਸਵੇਰੇ-ਸ਼ਾਮ ਕਲਾਸਾਂ ਲੈ ਰਹੇ ਹਨ। ਜ਼ਿਲ੍ਹੇ ਵਿੱਚ ਕੁੱਲ 84 ਯੋਗ ਕਲਾਸਾਂ ਚੱਲ ਰਹੀਆ ਹਨ, ਜਿਨ੍ਹਾਂ ਵਿੱਚ 2705 ਲੋਕ ਰੋਜ਼ਾਨਾ ਯੋਗ ਕਰ ਰਹੇ ਹਨ। ਇਨ੍ਹਾਂ ਕਲਾਸਾਂ ਵਿੱਚੋਂ ਬਰਨਾਲਾ ਸ਼ਹਿਰ ਵਿੱਚ 38, ਭਦੌੜ 12, ਤਪਾ 11, ਸ਼ਹਿਣਾ 6, ਧਨੌਲਾ 5, ਮਹਿਲ ਕਲਾਂ 4, ਪਿੰਡ ਕੱਟੂ 3, ਮਹਿਲ ਖੁਰਦ 1, ਗੁੰਮਟੀ 1, ਹਮੀਦੀ 1, ਬਡਬਰ 1, ਭੱਠਲਾਂ 1 ਸਵੇਰੇ-ਸ਼ਾਮ ਸਾਂਝੀਆਂ ਥਾਵਾਂ ਵਿੱਚ ਲੱਗ ਰਹੀਆਂ ਹਨ। ਬਰਨਾਲਾ ਸ਼ਹਿਰ ਵਿੱਚ ਯੋਗ ਕਲਾਸਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈੱਕਸ, ਬਾਬਾ ਕਾਲਾ ਮਹਿਰ ਖੇਡ ਸਟੇਡੀਅਮ , ਭਗਤ ਸਿੰਘ ਪਾਰਕ, ਚਿੰਟੂ ਪਾਰਕ, ਸੰਧੂ ਐਵੇਨਿਊ, ਸ਼ਿਵਮ ਵਾਟਿਕਾ ਕਲੋਨੀ, 22 ਏਕੜ ਪਾਰਕ, ਕਿਲਾ ਮੁਬਾਰਕ ਬਾਬਾ ਚੁੱਲੇ ਪਾਰਕ, ਜੈਨ ਸਭਾ ਹਾਲ, ਗੋਬਿੰਦ ਕਲੋਨੀ ਪਾਰਕ, ਜੀਤਾ ਸਿੰਘ ਮਾਰਕੀਟ, 16 ਏਕੜ ਪਾਰਕ ਤੋਂ ਇਲਾਵਾ ਕਈ ਹੋਰ ਥਾਵਾਂ ਚੱਲ ਰਹੀਆਂ ਹਨ।

Advertisement

Advertisement
Advertisement