ਸ੍ਰੀਲੰਕਾ ਵਿੱਚ ਰੇਲਵੇ ਯੂਨੀਅਨ ਦੀ ਹੜਤਾਲ ਕਾਰਨ ਹਜ਼ਾਰਾਂ ਯਾਤਰੀ ਫਸੇ
03:35 PM Jul 10, 2024 IST
Advertisement
ਕੋਲੰਬੋ, 10 ਜੁਲਾਈ
ਰੇਲਵੇ ਯੂਨੀਅਨ ਦੀ ਹੜਤਾਲ ਕਾਰਨ ਸ੍ਰੀਲੰਕਾ ਵਿੱਚ ਜ਼ਿਆਦਾਤਰ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ ਜਿਸ ਨਾਲ ਹਜ਼ਾਰਾਂ ਯਾਤਰੀ ਫਸ ਗਏ ਹਨ। ਇਹ ਹੜਤਾਲ ਸਟੇਸ਼ਨ ਮਾਸਟਰਜ਼ ਯੂਨੀਅਨ ਨੇ ਖਾਲੀ ਅਸਾਮੀਆਂ ਭਰਨ ਅਤੇ ਹੋਰ ਪ੍ਰਸ਼ਾਸਨਿਕ ਮੁੱਦਿਆਂ ਦੇ ਹੱਲ ਦੀ ਮੰਗ ਲਈ ਸ਼ੁਰੂ ਕੀਤੀ ਹੈ। ਹੜਤਾਲ ਕਾਰਨ ਸੈਂਕੜੇ ਰੇਲ ਗੱਡੀਆਂ ਅੱਜ ਰੱਦ ਕਰ ਦਿੱਤੀਆਂ ਗਈਆਂ। ਸਥਾਨਕ ਖਬਰਾਂ ਵਿਚ ਦਿਖਾਇਆ ਕਿ ਲੋਕ ਸਕੂਲ ਜਾਣ ਅਤੇ ਕੰਮ ਕਰਨ ਲਈ ਆਪਣੀ ਜਾਨ ਖਤਰੇ ਵਿੱਚ ਪਾ ਰਹੇ ਹਨ, ਉਹ ਸੀਮਤ ਚਲ ਰਹੀਆਂ ਰੇਲ ਗੱਡੀਆਂ ’ਤੇ ਲਟਕ ਕੇ ਆਪਣੀਆਂ ਮੰਜ਼ਿਲਾਂ ਵੱਲ ਜਾ ਰਹੇ ਹਨ। ਟਰਾਂਸਪੋਰਟ ਮੰਤਰੀ ਬੰਦੁਲਾ ਗੁਣਾਵਰਦੇਨਾ ਨੇ ਹੜਤਾਲ ਦੀ ਨਿੰਦਾ ਕਰਦਿਆਂ ਕਿਹਾ ਕਿ ਯੂਨੀਅਨ ਨੇ ਮਨਮਾਨੇ ਢੰਗ ਨਾਲ ਹੜਤਾਲ ਸ਼ੁਰੂ ਕੀਤੀ ਜਦੋਂ ਸਰਕਾਰ ਉਨ੍ਹਾਂ ਵੱਲੋਂ ਉਠਾਏ ਮੁੱਦਿਆਂ ਨੂੰ ਹੱਲ ਕਰਨ ਲਈ ਕਦਮ ਚੁੱਕ ਰਹੀ ਸੀ। ਇਥੇ ਸਤੰਬਰ ਵਿੱਚ ਇਸੇ ਤਰ੍ਹਾਂ ਦੀ ਹੜਤਾਲ ਹੋਈ ਸੀ ਜਿਸ ਦੌਰਾਨ ਭਰੀਆਂ ਰੇਲਗੱਡੀਆਂ ਵਿੱਚ ਸਫ਼ਰ ਕਰਦੇ ਸਮੇਂ ਦੋ ਯਾਤਰੀ ਮਾਰੇ ਗਏ ਸਨ।
Advertisement
Advertisement
Advertisement