For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਵੱੱਸਦੇ ਹਜ਼ਾਰਾਂ ਭਾਰਤੀ ਵੋਟਾਂ ਪਾਉਣ ਦੇ ਇੱਛੁਕ

08:03 AM Apr 21, 2024 IST
ਕੈਨੇਡਾ ਵੱੱਸਦੇ ਹਜ਼ਾਰਾਂ ਭਾਰਤੀ ਵੋਟਾਂ ਪਾਉਣ ਦੇ ਇੱਛੁਕ
Advertisement

ਸੁਰਿੰਦਰ ਮਾਵੀ
ਵਿਨੀਪੈਗ, 20 ਅਪਰੈਲ
ਭਾਰਤ ਵਿੱਚ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ ਅਤੇ ਕੈਨੇਡਾ-ਅਮਰੀਕਾ ਸਣੇ ਦੁਨੀਆ ਦੇ ਵੱਖ-ਵੱਖ ਮੁਲਕਾਂ ਵਿਚ ਰਹਿੰਦੇ ਲਗਪਗ 13 ਲੱਖ 50 ਹਜ਼ਾਰ ਪਰਵਾਸੀਆਂ ਕੋਲ ਵੋਟ ਪਾਉਣ ਦਾ ਹੱਕ ਹੈ, ਜਿਹੜੇ ਭਾਰਤ ਦੇ ਇਸ ਜਮਹੂਰੀ ਚੋਣ ਅਮਲ ’ਚ ਹਿੱਸਾ ਲੈਣਾ ਚਾਹੁੰਦੇ ਹਨ। ਸੀਟੀਵੀ ਦੀ ਰਿਪੋਰਟ ਮੁਤਾਬਕ ਓਟਾਵਾ ਦੇ ਇਕ ਕਮਿਊਨਿਟੀ ਗਰੁੱਪ ਦੇ ਪ੍ਰਧਾਨ ਪ੍ਰਮੋਦ ਛਾਬੜਾ ਨੇ ਕਿਹਾ ਕਿ ਭਾਰਤੀ ਸਿਆਸਤ ਵਿੱਚ ਉਨ੍ਹਾਂ ਨੂੰ ਕਾਫ਼ੀ ਦਿਲਚਸਪੀ ਹੈ ਪਰ ਆਉਣ-ਜਾਣ ਵਿਚ ਲੱਗਣ ਵਾਲਾ ਸਮਾਂ ਅਤੇ ਪੈਸਾ ਵੱਡਾ ਅੜਿੱਕਾ ਬਣਦੇ ਹਨ। ਦੂਜੇ ਪਾਸੇ ਫਿਲਪੀਨਜ਼ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਨਾਗਰਿਕਾਂ ਲਈ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਕੈਨੇਡਾ ਜਾਂ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਰਹਿੰਦੇ ਫਿਲਪੀਨੀ ਲੋਕ ਅੰਬੈਸੀ ਜਾਂ ਕੌਂਸੁਲੇਟ ਵਿੱਚ ਜਾ ਕੇ ਵੋਟ ਪਾ ਸਕਦੇ ਹਨ। ਇਸ ਤੋਂ ਇਲਾਵਾ ਡਾਕ ਰਾਹੀਂ ਵੋਟ ਪਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ। ਪ੍ਰਮੋਦ ਛਾਬੜਾ ਮੁਤਾਬਕ ਜੇ ਸਫ਼ਰ ਸਿਰਫ਼ ਤਿੰਨ-ਚਾਰ ਘੰਟੇ ਦਾ ਹੁੰਦਾ ਤਾਂ ਹਜ਼ਾਰਾਂ ਲੋਕ ਵੋਟ ਪਾਉਣ ਜਾ ਸਕਦੇ ਸਨ। ਅਜਿਹੇ ਵਿੱਚ ਭਾਰਤ ਸਰਕਾਰ ਨੂੰ ਫਿਲਪੀਨਜ਼ ਦੀ ਤਰਜ਼ ’ਤੇ ਵਿਦੇਸ਼ਾਂ ਵਿੱਚ ਹੀ ਵੋਟਿੰਗ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਕੁਝ ਕਾਰਨਾਂ ਕਰ ਕੇ ਸਿਰਫ਼ ਇਕ ਲੱਖ ਪਰਵਾਸੀਆਂ ਨੇ ਆਪਣਾ ਨਾਂ ਵੋਟਿੰਗ ਲਈ ਰਜਿਸਟਰਡ ਕਰਵਾਇਆ ਹੈ, ਜਿਨ੍ਹਾਂ ’ਚ ਪ੍ਰਮੋਦ ਛਾਬੜਾ ਵੀ ਸ਼ਾਮਲ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਡਾਲਰ ਕਿਰਾਇਆ ਖ਼ਰਚ ਕੇ ਕੋਈ ਨਹੀਂ ਜਾਣਾ ਚਾਹੁੰਦਾ। ਯੂਨੀਵਰਸਿਟੀ ਆਫ਼ ਵਿਕਟੋਰੀਆ ਵਿਚ ਰਾਜਨੀਤੀ ਵਿਗਿਆਨ ਦੀ ਪ੍ਰੋਫੈਸਰ ਰਹੀ ਰੀਟਾ ਸੀ. ਟ੍ਰੈਂਬਲੇਅ ਦਾ ਕਹਿਣਾ ਸੀ ਕਿ ਆਮ ਤੌਰ ’ਤੇ ਇਹੋ ਦਲੀਲ ਦਿੱਤੀ ਜਾਂਦੀ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਨਾਗਰਿਕਾਂ ਨੂੰ ਘਰੇਲੂ ਮੁੱਦਿਆਂ ਬਾਰੇ ਘੱਟ ਜਾਣਕਾਰੀ ਹੁੰਦੀ ਹੈ ਜਿਸ ਦੇ ਮੱਦੇਨਜ਼ਰ ਉਨ੍ਹਾਂ ਦੀਆਂ ਵੋਟਾਂ ਚੋਣ ਨਤੀਜਿਆਂ ’ਤੇ ਵੱਖਰਾ ਅਸਰ ਪਾ ਸਕਦੀਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×