ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਰਤਾਨੀਆ ਵਿੱਚ ਹਜ਼ਾਰਾਂ ਡਾਕਟਰ ਆਪਣਾ ਕੰਮ ਛੱਡ ਕੇ ਸਭ ਤੋਂ ਲੰਬੀ ਹੜਤਾਲ ’ਤੇ ਗਏ

07:15 AM Jan 04, 2024 IST
ਲਿਵਰਪੂਲ ਸ਼ਹਿਰ ਵਿੱਚ ਰੌਇਲ ਯੂਨੀਵਰਸਿਟੀ ਹਸਪਤਾਲ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਜੂਨੀਅਰ ਡਾਕਟਰ। -ਫੋਟੋ: ਰਾਇਟਰਜ਼

ਲੰਡਨ, 3 ਜਨਵਰੀ
ਬਰਤਾਨੀਆ ਵਿੱਚ ਅੱਜ ਤੋਂ ਹਜ਼ਾਰਾਂ ਡਾਕਟਰ ਆਪਣਾ ਕੰਮ ਛੱਡ ਕੇ ਹੜਤਾਲ ’ਤੇ ਚਲੇ ਗਏ ਹਨ। ਅੱਜ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਇਹ ਹੜਤਾਲ ਕੌਮੀ ਸਿਹਤ ਏਜੰਸੀ (ਐੱਨਐੱਚਐੱਸ) ਦੇ ਇਤਿਹਾਸ ਦੀ ਸਭ ਤੋਂ ਲੰਬੀ ਹੜਤਾਲ ਹੋਵੇਗੀ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਆਪਣੇ ਕਰੀਅਰ ਦੇ ਪਹਿਲੇ ਸਾਲ ਵਿੱਚ ਹੀ ਜੂਨੀਅਰ ਡਾਕਟਰਾਂ ਵੱਲੋਂ ਇੰਗਲੈਂਡ ਤੇ ਵੇਲਜ਼ ਵਿੱਚ ਕੀਤੀ ਗਈ ਇਸ ਹੜਤਾਲ ਕਾਰਨ ਲੱਖਾਂ ਲੋਕਾਂ ਦੀਆਂ ਡਾਕਟਰਾਂ ਨਾਲ ਪਹਿਲਾਂ ਤੋਂ ਨਿਸ਼ਚਿਤ ਮਿਲਣੀਆਂ (ਅਪੁਆਇੰਟਮੈਂਟਸ) ਅਤੇ ਅਪਰੇਸ਼ਨ ਰੱਦ ਹੋ ਜਾਣਗੇ। ਡਾਕਟਰ ਜੋ ਕਿ ਹਸਪਤਾਲਾਂ ਅਤੇ ਕਲੀਨਿਕ ਕੇਅਰ ਦੀ ਰੀੜ੍ਹ ਦੀ ਹੱਡੀ ਹਨ, ਨੇ ਮੰਗਲਵਾਰ ਸਵੇਰੇ 7 ਵਜੇ ਤੱਕ ਆਪਣਾ ਕੰਮ ਛੱਡ ਕੇ ਹੜਤਾਲ ’ਤੇ ਰਹਿਣ ਦਾ ਫੈਸਲਾ ਲਿਆ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ, ਕ੍ਰਿਟੀਕਲ ਕੇਅਰ ਅਤੇ ਜਣੇਪਾ ਸੇਵਾਵਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੀਨੀਅਰ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ ਦੀ ਹੋਵੇਗੀ। ਐੱਨਐੱਚਐੱਸ ਦੇ ਸੀਈਓ ਜੂਲੀਅਨ ਹਾਰਟਲੇਅ ਨੇ ਕਿਹਾ ਕਿ ਇਹ ਹੜਤਾਲ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਕਿ ਸਿਹਤ ਸੇਵਾਵਾਂ ਲਈ ਸਾਲ ਦਾ ਸਭ ਤੋਂ ਔਖਾ ਸਮਾਂ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘ਕ੍ਰਿਸਮਸ ਤੇ ਨਵੇਂ ਸਾਲ ਤੋਂ ਬਾਅਦ ਇਸ ਵੇਲੇ ਜਿੱਥੇ ਫਲੂ ਚੱਲ ਰਿਹਾ ਹੈ ਉੱਥੇ ਹੀ ਕੋਵਿਡ ਦੇ ਕੇਸ ਵੀ ਵਧ ਰਹੇ ਹਨ।’’ਕਰੋਨਾ ਵੱਲੋਂ ਲਗਾਈ ਗਈ ਢਾਹ ਤੋਂ ਉੱਭਰਨ ਲਈ ਅਜੇ ਵੀ ਜੱਦੋ-ਜਹਿਦ ਕਰ ਰਹੀਆਂ ਸਿਹਤ ਸੇਵਾਵਾਂ ਨੂੰ ਇਸ ਹੜਤਾਲ ਨੇ ਹੋਰ ਵੀ ਤੋੜ ਕੇ ਰੱਖ ਦਿੱਤਾ ਹੈ। ਨਰਸਾਂ, ਐਂਬੂਲੈਂਸਾਂ ਦੇ ਅਮਲੇ ਅਤੇ ਸੀਨੀਅਰ ਡਾਕਟਰਾਂ ਦੀ ਸਰਕਾਰ ਨਾਲ ਤਨਖਾਹਾਂ ਨੂੰ ਲੈ ਕੇ ਚੱਲਦੀ ਗੱਲਬਾਤ ਸਿਰੇ ਚੜ੍ਹ ਚੁੱਕੀ ਹੈ ਪਰ ਜੂਨੀਅਰ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦੀ ਸਰਕਾਰ ਨਾਲ ਗੱਲਬਾਤ ਰੁਕ ਗਈ ਹੈ। ਸਰਕਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਡਾਕਟਰ ਹੜਤਾਲ ਖ਼ਤਮ ਨਹੀਂ ਕਰਦੇ, ਉਦੋਂ ਤੱਕ ਗੱਲਬਾਤ ਨਹੀਂ ਕੀਤੀ ਜਾਵੇਗੀ। ਉੱਧਰ, ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਨੂੰ ਵਧੀਆ ਤਨਖਾਹ ਦੀ ਪੇਸ਼ਕਸ਼ ਨਹੀਂ ਹੁੰਦੀ ਉਦੋਂ ਤੱਕ ਉਹ ਗੱਲਬਾਤ ਨਹੀਂ ਕਰਨਗੇ। -ਏਪੀ

Advertisement

Advertisement